ਸਪੋਰਟਸ ਡੈਸਕ : IPL 2024 ਦਾ 62ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਬੈਂਗਲੁਰੂ ਦੇ ਐਮ.ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 188 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਫਾਫ ਡੂ ਪਲੇਸਿਸ 6 ਦੌੜਾਂ ਬਣਾ ਮੁਕੇਸ਼ ਕੁਮਾਰ ਦਾ ਸ਼ਿਕਾਰ ਬਣਿਆ। ਬੈਂਗਲੁਰੂ ਨੂੰ ਦੂਜਾ ਝਟਕਾ ਵਿਰਾਟ ਕੋਹਲੀ ਦੇ ਆਊਟ ਹੋਣ ਨਾਲ ਲੱਗਾ। ਕੋਹਲੀ 27 ਦੌੜਾਂ ਬਣਾ ਇਸ਼ਾਂਤ ਵਲੋਂ ਆਊਟ ਹੋਇਆ। ਰਜਤ ਪਾਟੀਦਾਰ 52 ਦੌੜਾਂ ਬਣਾ ਰਸਿਖ ਸਲਾਮ ਵਲੋਂ ਆਊਟ ਹੋਇਆ। ਵਿਲ ਜੈਕਸ 41 ਦੌੜਾਂ ਬਣਾ ਕੁਲਦੀਪ ਯਾਦਵ ਦਾ ਸ਼ਿਕਾਰ ਬਣਿਆ। ਮਹੀਪਾਲ ਲੋਮਰੋਰ 13 ਦੌੜਾਂ ਬਣਾ ਖਲੀਲ ਅਹਿਮਦ ਵਲੋਂ ਆਊਟ ਹੋਇਆ। ਦਿਨੇਸ਼ ਕਾਰਤਿਕ ਬਿਨਾ ਕੋਈ ਦੌੜ ਬਣਾਏ ਖਲੀਲ ਅਹਿਮਦ ਵਲੋਂ ਆਊਟ ਹੋਏ। ਸਵਪਨਿਲ ਸਿੰਘ ਵੀ ਆਪਣਾ ਖਾਤਾ ਖੋਲੇ ਬਿਨਾ ਸਿਫਰ ਦੇ ਸਕੋਰ 'ਤੇ ਪਵੇਲੀਅਨ ਪਰਤ ਗਿਆ। ਕਰਨ ਸ਼ਰਮਾ 6 ਦੌੜਾਂ ਬਣਾ ਆਊਟ ਹੋਇਆ। ਕੈਮਰਨ ਗ੍ਰੀਨ ਨੇ 32 ਦੌੜਾਂ ਬਣਾ ਅਜੇਤੂ ਰਿਹਾ। ਦਿੱਲੀ ਕੈਪੀਟਲਜ਼ ਲਈ ਇਸ਼ਾਂਤ ਸ਼ਰਮਾ ਨੇ 1, ਖਲੀਲ ਅਹਿਮਦ ਨੇ 2, ਮੁਕੇਸ਼ ਕੁਮਾਰ ਨੇ 1, ਕੁਲਦੀਪ ਯਾਦਵ ਨੇ 1 ਤੇ ਰਸਿਖ ਡਾਰ ਸਲਾਮ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : CSK vs RR, IPL 2024 : ਚੇਨਈ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ
ਦੋਵੇਂ ਟੀਮਾਂ ਦੀ ਪਲੇਇੰਗ 11
ਰਾਇਲ ਚੈਲੰਜਰਜ਼ ਬੰਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜਤ ਪਾਟੀਦਾਰ, ਕੈਮਰਨ ਗ੍ਰੀਨ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਕਰਨ ਸ਼ਰਮਾ, ਮੁਹੰਮਦ ਸਿਰਾਜ, ਲਾਕੀ ਫਰਗੂਸਨ, ਯਸ਼ ਦਿਆਲ।
ਦਿੱਲੀ ਕੈਪੀਟਲਜ਼ : ਜੇਕ ਫਰੇਜ਼ਰ-ਮੈਕਗੁਰਕ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸ਼ਾਈ ਹੋਪ, ਕੁਮਾਰ ਕੁਸ਼ਾਗਰਾ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ (ਕਪਤਾਨ), ਕੁਲਦੀਪ ਯਾਦਵ, ਰਸਿਖ ਦਾਰ ਸਲਾਮ, ਮੁਕੇਸ਼ ਕੁਮਾਰ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MI vs KKR : ਜਸਪ੍ਰੀਤ ਬੁਮਰਾਹ ਨੇ ਸਿਰਫ 11 ਸਾਲਾਂ ਵਿੱਚ ਮਲਿੰਗਾ ਦੇ ਰਿਕਾਰਡ ਦੀ ਕੀਤੀ ਬਰਾਬਰੀ
NEXT STORY