ਨਵੀਂ ਦਿੱਲੀ (ਬਿਊਰੋ)— ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਭਾਰਤ ਖੇਡਾਂ ਨੂੰ ਪਸੰਦ ਕਰਨ ਵਾਲਾ ਦੇਸ਼ ਹੈ ਪਰ ਹੁਣ ਇਸ ਨੂੰ ਖੇਡ ਖੇਡਣ ਵਾਲਾ ਦੇਸ਼ ਬਣਨਾ ਚਾਹੀਦਾ ਹੈ। ਤੇਂਦੁਲਕਰ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ਮੈਂ ਹਮੇਸ਼ਾ ਕਹਿੰਦਾ ਰਹਿੰਦਾ ਹਾਂ ਕਿ ਭਾਰਤ ਨੂੰ ਖੇਡ ਖੇਡਣ ਵਾਲਾ ਦੇਸ਼ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਨੂੰ ਖੇਡਾਂ ਨਾਲ ਲਗਾਅ ਹੈ ਪਰ ਹੁਣ ਸਾਨੂੰ ਬਦਰਲਣ ਦੀ ਜ਼ਰੂਰਤ ਹੈ ਅਤੇ ਹੁਣ ਸਾਨੂੰ ਖੇਡਣਾ ਸ਼ੁਰੂ ਕਰਨਾ ਚਾਹੀਦਾ ਹੈ। ਸਿਹਤਮੰਦ ਮੁਕਾਬਲਾ ਹਮੇਸ਼ਾ ਚੰਗਾ ਹੁੰਦਾ ਹੈ।
ਉਨ੍ਹਾਂ ਕਿਹਾ, ਸਰੀਰਕ ਅਤੇ ਮਾਨਸਿਕ ਫਿਟਨੈਸ ਤੋਂ ਇਕ ਸਿਹਤਮੰਦ ਇਨਸਾਨ ਬਣਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀ ਤਾਂ ਮੇਰੀ ਦਾਦੀ ਕਹਿੰਦੀ ਸੀ ਕਿ ਚੰਗੀ ਸਿਹਤ ਹੀ ਧਨ ਹੈ। ਬਾਅਦ 'ਚ ਸਚਿਨ ਨੇ ਇਸ ਪ੍ਰੋਗਰਾਮ 'ਚ ਮੌਜੂਦ ਦਰਸ਼ਕਾਂ ਨੂੰ ਖੇਡਣ ਦੀ ਅਪੀਲ ਕੀਤੀ। ਦਰਸ਼ਕ ਸਚਿਨ-ਸਚਿਨ ਚੀਕ ਰਹੇ ਸਨ। ਇਸ 'ਤੇ ਸਚਿਨ ਨੇ ਕਿਹਾ, ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੈਂ ਫਿਰ ਤੋਂ ਸਟੇਡੀਅਮ ਪਹੁੰਚ ਗਿਆ ਹੋਵਾਂ। ਉਨ੍ਹਾਂ ਕਿਹਾ ਸਿਹਤਮੰਦ ਜੀਵਨ ਜੀਣਾ ਮਹੱਤਵਪੂਰਨ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਖੇਡ ਕੋਈ ਵੀ ਖੇਡ ਨੂੰ ਅਪਣਾਓ ਜਿਸ ਨਾਲ ਤੁਸੀਂ ਤੰਦਰੁਸਤ ਰਹੋਗੇ।
ਕਿਸਾਨ ਤਕਨੀਕੀ ਖੇਤੀ ਦਾ ਪੱਲਾ ਫੜਨ : ਖੇਤੀਬਾੜੀ ਮਾਹਿਰ ਵਾਲੀਆ
NEXT STORY