ਜਲੰਧਰ—ਭਾਰਤ ਦੇ ਟੈਬਲੇਟ ਬਾਜ਼ਾਰ 'ਚ ਸਾਲ 2018 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਟੈਬਲੇਟ ਬਾਜ਼ਾਰ 'ਚ ਲਿਨੋਵੋ 23 ਫੀਸਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ 'ਤੇ ਰਿਹਾ। ਟੈਬਲੇਟ ਪੀ.ਸੀ. ਬਾਜ਼ਾਰ 'ਤੇ ਸਾਈਰਮੀਡੀਆ ਰਿਸਰਚ (ਸੀ.ਐੱਮ.ਆਰ.) ਦੀ ਰਿਪੋਰਟ ਮੁਤਾਬਕ ਸੈਮਸੰਗ ਬਾਜ਼ਾਰ ਦੀ 21 ਫੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਰਿਹਾ ਜਦਕਿ ਡਾਟਾਵਿੰਡ 16 ਫੀਸਦੀ ਹਿੱਸੇਦਾਰੀ ਨਾਲ ਤੀਸਰੇ ਸਥਾਨ 'ਤੇ ਰਿਹਾ। ਸੀ.ਐੱਮ.ਆਰ. ਦੀ ਐਨਾਲਿਸਟ ਮੇਨਾਕ ਕੁਮਾਰੀ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਇਸ ਖੇਤਰ 'ਚ ਆਉਣ ਵਾਲੇ ਦਿਨਾਂ 'ਚ ਹੋਰ ਉੱਛਾਲ ਦੇਖਣ ਮਿਲ ਸਕਦਾ ਹੈ ਅਤੇ ਸਾਲ 2017 ਦੀ ਆਖਿਰੀ ਤਿਮਾਹੀ 'ਚ ਲਿਨੋਵੋ ਦੀ ਹਿੱਸੇਦਾਰੀ 26.1 ਹਿੱਸੇਦਾਰੀ ਫੀਸਦੀ ਸੀ।3
ਦੋ ਧਿਰਾਂ 'ਚ ਲੜਾਈ, ਦੋ ਜ਼ਖਮੀ
NEXT STORY