ਨਵੀਂ ਦਿੱਲੀ -ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਲਗਾਤਾਰ ਦੂਜੇ ਸਾਲ ਸਭ ਤੋਂ ਜ਼ਿਆਦਾ ਲਾਭ ਕਮਾਉਣ ਵਾਲੀ ਸਰਕਾਰੀ ਕੰਪਨੀ ਬਣੀ ਹੈ। ਉਸ ਨੇ ਤੇਲ ਅਤੇ ਗੈਸ ਦਾ ਉਤਪਾਦਨ ਕਰਨ ਵਾਲੀ ਓ. ਐੱਨ. ਜੀ. ਸੀ. ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਈ. ਓ. ਸੀ. ਦੇ ਸਭ ਤੋਂ ਜ਼ਿਆਦਾ ਫਾਇਦੇ 'ਚ ਰਹਿਣ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਸਵਾਲ ਉੱਠਣ ਲੱਗਾ ਹੈ ਕਿ ਪੈਟਰੋਲ, ਡੀਜ਼ਲ ਦੀਆਂ ਚੜ੍ਹਦੀਆਂ ਕੀਮਤਾਂ ਵਿਚਾਲੇ ਕੰਪਨੀ ਨੂੰ ਈਂਧਨ ਸਸਤੇ 'ਚ ਵੇਚਣ ਲਈ ਸਬਸਿਡੀ ਕਿਉਂ ਦਿੱਤੀ ਜਾਣੀ ਚਾਹੀਦੀ ਹੈ। ਹਾਲ 'ਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਸਨ ਕਿ ਸਰਕਾਰ ਓ. ਐੱਨ. ਜੀ. ਸੀ. ਅਤੇ ਤੇਲ, ਗੈਸ ਉਤਪਾਦਨ ਨਾਲ ਜੁੜੀਆਂ ਦੂਜੀਆਂ ਕੰਪਨੀਆਂ ਨੂੰ ਸਬਸਿਡੀ 'ਚ ਯੋਗਦਾਨ ਲਈ ਕਹਿ ਸਕਦੀ ਹੈ।
ਆਈ. ਓ. ਸੀ. ਦਾ ਸ਼ੁੱਧ ਲਾਭ ਵਿੱਤੀ ਸਾਲ 2017-18 'ਚ 12 ਫ਼ੀਸਦੀ ਵਧ ਕੇ 21,346 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ 19,106 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਪਿਛਲੇ ਹਫ਼ਤੇ ਹੀ ਵਿੱਤੀ ਨਤੀਜੇ ਐਲਾਨੇ ਸੀ। ਉਥੇ ਹੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਦਾ ਸ਼ੁੱਧ ਲਾਭ 2017-18 'ਚ 11.4 ਫ਼ੀਸਦੀ ਵਧ ਕੇ 19,945 ਕਰੋੜ ਰੁਪਏ ਰਿਹਾ। ਹਾਲਾਂਕਿ, ਪ੍ਰਮੁੱਖ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਗਾਤਾਰ ਤੀਸਰੇ ਸਾਲ ਸਭ ਤੋਂ ਮੁੱਲਵਾਨ ਕੰਪਨੀ ਬਣੀ ਰਹੀ। ਕੰਪਨੀ ਦਾ ਲਾਭ 36,075 ਕਰੋੜ ਰੁਪਏ ਰਿਹਾ।
ਪੰਜਾਬ 'ਚ ਰਾਈਸ ਮਿੱਲਰਾਂ ਦੀ ਰਾਇ ਨਾਲ ਹੀ ਬਣਾਈ ਜਾਵੇਗੀ ਨਵੀਂ ਪਾਲਿਸੀ : ਭਰਤ ਭੂਸ਼ਨ ਆਸ਼
NEXT STORY