ਨਵੀਂ ਦਿੱਲੀ—ਸਨਰਾਇਜਰਜ਼ ਹੈਦਰਾਬਾਦ ਦੇ ਯੁਵਾ ਤੇਜ਼ ਗੇਂਦਬਾਜ਼ ਬੇਸਿਲ ਥੰਪੀ ਦੀ ਵੀਰਵਾਰ ਨੂੰ ਰਾਇਲ ਚੇਲੈਂਜਰਜ਼ ਬੈਂਗਲੁਰੂ ਦੇ ਗੇਦਬਾਜ਼ਾਂ ਨੇ ਖੂਬ ਧੁਲਾਈ ਕੀਤੀ। ਥੰਪੀ ਨੇ ਚਾਰ ਓਵਰਾਂ 'ਚ 70 ਦੌੜਾਂ ਬਣਾਈਆਂ ਫਿਰ ਵੀ ਉਨ੍ਹਾਂ ਦੇ ਹੱਥ ਸਫਲਤਾ ਨਹੀਂ ਲੱਗੀ। ਇਹੀ ਵਜ੍ਹਾ ਰਹੀ ਕੀ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਸ਼ਰਮਨਾਕ ਰਿਕਾਰਡ ਹੁਣ ਇਸ ਤੇਜ਼ ਗੇਂਦਬਾਜ਼ ਦੇ ਨਾਮ ਦਰਜ ਹੋ ਗਿਆ ਹੈ।
ਥੰਪੀ ਆਈ.ਪੀ.ਐੱਲ. ਇਤਿਹਾਸ 'ਚ ਇਕ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਲੁਟਾਉਣ ਵਾਲੇ ਬੱਲੇਬਾਜ਼ੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਇਸ਼ਾਂਤ ਸ਼ਰਮਾ ਦੇ ਨਾਮ ਦਰਜ ਸੀ। ਸਨਰਾਇਜਰਜ਼ ਹੈਦਰਾਬਾਦ ਵੱਲੋਂ ਖੇਡਦੇ ਹੋਏ ਇਸ਼ਾਂਤ ਨੇ ਚੇਨਈ ਸੁਪਰਕਿੰਗਜ਼ ਦੇ ਖਿਲਾਫ ਚਾਰ ਓਵਰਾਂ 'ਚ 66 ਦੌੜਾਂ ਲੁਟਾ ਦਿੱਤੀਆਂ। ਥੰਪੀ ਨੇ ਇਸ਼ਾਂਤ ਦੇ ਇਸ ਅਣਚਾਹੇ ਰਿਕਾਰਡ ਨੂੰ ਤੋੜ ਦਿੱਤਾ ਅਤੇ ਟਾਪ 'ਤੇ ਆਪਣਾ ਨਾਮ ਦਰਜ ਕਰ ਲਿਆ ਹੈ।
ਵੈਸੇ, ਜੇਕਰ ਟੀ-20 'ਚ ਸਭ ਤੋਂ ਮਹਿੰਗੇ ਗੇਂਦਬਾਜ਼ ਦੀ ਗੱਲ ਕੀਤੀ ਜਾਵੇ ਤਾਂ ਇਹ ਰਿਕਾਰਡ ਵੀ ਥੰਪੀ ਦੇ ਨਾਮ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਧਰਤੀ 'ਤੇ ਸਭ ਤੋਂ ਮਹਿੰਗੇ ਗੇਂਦਬਾਜ਼ ਐੱਸ ਅਰਵਿੰਦ ਸਨ। ਅਰਵਿੰਦ ਨੇ ਸਾਲ 2011 'ਚ ਸਾਊਥ ਅਸਟ੍ਰੇਲੀਆ ਦੇ ਖਿਲਾਫ ਬੈਂਗਲੁਰੂ 'ਚ ਹੀ 69 ਦੌੜਾਂ ਲੁਟਾਈਆਂ ਸਨ।
ਪੁਲਸ ਨੇ ਬਜ਼ੁਰਗ ਵਿਅਕਤੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਬਾਜ਼ਾਰ 'ਚ ਘੁੰਮਾਇਆ
NEXT STORY