ਸਿਓਲ— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਅਚਾਨਕ ਹੋਈ ਆਪਣੀ ਬੈਠਕ ਦੇ ਬਾਅਦ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦਹਾਕਿਆਂ ਲੰਬੇ ਤਣਾਅ ਨੂੰ ਖਤਮ ਕਰਨ ਲਈ ਇਤਿਹਾਸਕ ਮੌਕੇ ਸਿੱਧ ਹੋਵੇਗੀ। ਮੂਨ ਨੇ ਪੱਤਰਕਾਰਾਂ ਨੂੰ ਕਿਹਾ,''ਕਿਮ ਉੱਤਰੀ ਕੋਰੀਆ-ਅਮਰੀਕਾ ਦੇ ਵਿਚਕਾਰ ਸਫਲ ਸਿਖਰ ਗੱਲਬਾਤ ਰਾਹੀਂ ਯੁੱਧ ਅਤੇ ਤਣਾਅ ਦੀ ਸਥਿਤੀ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਸ਼ਾਂਤੀ ਅਤੇ ਤਰੱਕੀ 'ਚ ਸਹਿਯੋਗ ਕਰਨਾ ਚਾਹੁੰਦੇ ਹਨ।
ਦੱਖਣੀ ਕੋਰੀਆ ਦੇ ਨੇਤਾ ਮੂਨ ਨੇ ਕਿਹਾ ਕਿ ਉਹ ਅਤੇ ਉੱਤਰੀ ਕੋਰੀਆ ਦੇ ਨੇਤਾ ਇਸ ਤਰ੍ਹਾਂ ਸਹਿਮਤ ਹੋਏ ਹਨ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਨਿੱਜੀ ਰੂਪ ਤੋਂ ਮਿਲਣਗੇ ਜਾਂ ਗੱਲ ਕਰਨਗੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਮ ਨਾਲ ਉਨ੍ਹਾਂ ਦੀ ਬੈਠਕ ਰੱਦ ਕਰਨ ਦੀ ਘੋਸ਼ਣਾ ਕਰਕੇ ਦੁਨੀਆ ਭਰ ਨੂੰ ਹੈਰਾਨ ਕਰ ਦਿੱਤਾ ਸੀ ਪਰ ਇਸ ਘੋਸ਼ਣਾ ਦੇ 24 ਘੰਟੇ ਦੇ ਅੰਦਰ ਹੀ ਉੱਤਰੀ ਕੋਰੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਲੱਗਾ ਕਿ ਹੁਣ ਵੀ ਇਹ ਸਿਖਰ ਗੱਲਬਾਤ ਹੋ ਸਕਦੀ ਹੈ।
ਸਰੀਰ ਦੀਆਂ ਪ੍ਰੇਸ਼ਾਨੀਆਂ ਦੇ ਹਿਸਾਬ ਨਾਲ ਲਗਾਓ ਧੁੰਨੀ (ਨਾਭੀ) 'ਤੇ ਤੇਲ, ਹੋਵੇਗਾ ਲਾਭ
NEXT STORY