ਨਵੀਂ ਦਿੱਲੀ (ਬਿਊਰੋ)— ਰਾਸ਼ਟਰੀ ਚੋਣ ਕਮੇਟੀ ਅਗਲੇ ਮਹੀਨੇ ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਇਕਮਾਤਰ ਟੈਸਟ ਮੈਚ ਤੋਂ ਇਲਾਵਾ 27 ਜੂਨ ਤੋਂ ਡਬਲਿਨ 'ਚ ਸ਼ੁਰੂ ਹੋਣ ਵਾਲੇ ਬ੍ਰਿਟਿਸ਼ ਦੌਰੇ ਦੇ ਸੀਮਿਤ ਓਵਰ ਪੜਾਅ ਦੇ ਲਈ ਭਾਰਤੀ ਟੀਮ ਦਾ ਐਲਾਨ 8 ਮਈ ਨੂੰ ਕਰੇਗੀ। ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਨਾਂ ਨਹੀਂ ਦੱਸੇ ਜਾਣ ਦੀ ਸ਼ਰਤ 'ਤੇ ਕਿਹਾ, ''ਅੱਠ ਮਈ ਨੂੰ ਤਿੰਨ ਟੀਮਾਂ ਦੀ ਚੋਣ ਕੀਤੀ ਜਾਵੇਗੀ।
ਅਫਗਾਨਿਸਤਾਨ ਦੇ ਖਿਲਾਫ ਟੈਸਟ 14 ਤੋਂ 18 ਜੂਨ ਤੱਕ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਬ੍ਰਿਟਿਸ਼ ਦੌਰਾ ਡਬਲਿਨ 'ਚ ਆਇਰਲੈਂਡ ਦੇ ਖਿਲਾਫ 2 ਮੈਚਾਂ ਦੀ ਟੀ-20 ਸੀਰੀਜ਼ ਤੋਂ ਸ਼ੁਰੂ ਹੋਵੇਗਾ। ਚੋਣਕਾਰਤਾ ਇਸੇ ਦਿਨ ਭਾਰਤ-ਏ ਟੀਮ ਦਾ ਐਲਾਨ ਕਰਨਗੇ, ਜੋ ਜੂਨ 'ਚ ਇੰਗਲੈਂਡ ਦੌਰਾ 'ਤੇ ਖੇਡੇਗੀ।'' ਟੀਮ ਪਹਿਲਾਂ ਹੀ ਐਲਾਨ ਕਰਨ ਦਾ ਫੈਸਲਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਯਕੀਨੀ ਹੋ ਸਕੇ ਕਿ ਕੌਣ ਅਫਗਾਨਿਸਤਾਨ ਲਈ ਉਪਲਬਧ ਹੈ, ਕਿਉਂਕਿ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਕਾਊਂਟੀ ਵਚਨਬੱਧਤਾਵਾਂ ਦੇ ਕਾਰ ਅਫਗਾਨਿਸਤਾਨ ਦੇ ਖਿਲਾਫ ਇਤਿਹਾਸਕ ਟੈਸਟ ਨਹੀਂ ਖੇਡ ਸਕਣਗੇ।
ਗਰਮੀਆਂ 'ਚ ਇਨ੍ਹਾਂ ਡ੍ਰਿੰਕਸ ਦੀ ਵਰਤੋ ਨਾਲ ਹੋ ਸਕਦਾ ਹੈ ਨੁਕਸਾਨ
NEXT STORY