ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਮਾਂ–ਧੀ ਦੀ ਕੁੱਟ-ਮਾਰ ਕਰਨ ’ਤੇ ਪਤੀ-ਪਤਨੀ ਵਿਰੁੱਧ ਥਾਣਾ ਭਵਾਨੀਗਡ਼੍ਹ ’ਚ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਪਤਨੀ ਸਵ. ਗੁਰਦੇਵ ਸਿੰਘ ਵਾਸੀ ਬਹਿਲਾ ਪੱਤੀ ਭਵਾਨੀਗਡ਼੍ਹ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਬੇਟੀ ਬਲਜੀਤ ਕੌਰ ਵਾਸੀ ਬਖੋਪੀਰ ਰੋਡ ਭਵਾਨੀਗਡ਼੍ਹ ਕੋਲ ਰਹਿੰਦੀ ਹੈ। ਉਸ ਦੀ ਆਪਣੇ ਲਡ਼ਕੇ ਹਾਕਮ ਸਿੰਘ ਅਤੇ ਨੂੰਹ ਪਰਮਜੀਤ ਕੌਰ ਨਾਲ ਨਹੀਂ ਬਣਦੀ। ਜਸਵੀਰ ਕੌਰ ਅਤੇ ਉਸ ਦੀ ਬੇਟੀ ਬਲਜੀਤ ਕੌਰ ਆਪਣੇ ਲਡ਼ਕੇ ਕੋਲ ਗਈ ਤਾਂ ਹਾਕਮ ਸਿੰਘ ਅਤੇ ਨੂੰਹ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਘਰ ’ਚ ਘੇਰ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਕਾਰਨ ਬਲਜੀਤ ਕੌਰ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਪੁਲਸ ਨੇ ਹਾਕਮ ਸਿੰਘ ਅਤੇ ਪਰਮਜੀਤ ਕੌਰ ਵਿਰੁੱਧ ਕੇਸ ਦਰਜ ਕਰ ਲਿਆ ਹੈ ।
19 ਮਈ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY