ਜਲੰਧਰ (ਮ੍ਰਿਦੁਲ)¸ਮਦਰਜ਼ ਡੇਅ 'ਤੇ ਆਪਣੀ ਮਾਂ ਨੂੰ ਜੁੱਤੀ ਦਿਵਾਉਣ ਆਈ ਔਰਤ ਦਾ ਪਰਸ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਘਟਨਾ ਨੂੰ ਲੁਟੇਰਿਆਂ ਨੇ ਉਦੋਂ ਅੰਜਾਮ ਦਿੱਤਾ ਜਦ ਔਰਤ ਸ਼ਾਪਿੰਗ ਮਾਲ ਤੋਂ ਜੁੱਤੀ ਖਰੀਦ ਕੇ ਕਾਰ ਵਿਚ ਬੈਠਣ ਲੱਗੀ ਸੀ। ਹਾਲਾਂਕਿ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਮਾਮਲੇ ਨੂੰ ਲੈ ਕੇ ਥਾਣਾ ਨੰਬਰ 6 ਦੀ ਪੁਲਸ ਜਾਂਚ ਕਰ ਰਹੀ ਹੈ। ਬਸੰਤ ਵਿਹਾਰ ਦੀ ਰਹਿਣ ਵਾਲੀ ਸਿੰਮੀ ਮਲਹੋਤਰਾ ਨੇ ਦੱਸਿਆ ਕਿ ਜਦ ਉਹ ਕਾਰ ਵਿਚ ਬੈਠਣ ਲੱਗੀ ਤਾਂ ਪਿੱਛੋਂ ਲੁਟੇਰੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿਚ 20 ਹਜ਼ਾਰ ਰੁਪਏ ਅਤੇ ਇਕ ਮੋਬਾਇਲ ਸੀ। ਪਰਸ ਲੁੱਟੇ ਜਾਣ ਤੋਂ ਬਾਅਦ ਉਸ ਨੇ ਰਾਹਗੀਰ ਦਾ ਫੋਨ ਲੈ ਕੇ ਕੰਟਰੋਲ ਰੂਮ 'ਤੇ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ ਯੂਨੀਵਰਸਿਟੀ ਦੀ 'ਐਗਜ਼ਾਮੀਨੇਸ਼ਨ ਬਰਾਂਚ' ਹੋਈ ਲਾਵਾਰਸ!
NEXT STORY