ਨਵੀਂ ਦਿੱਲੀ— ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਪਹਿਲੇ ਕੁਆਲੀਫਾਇਰ 'ਚ ਚੇਨਈ ਸੁਪਰਕਿੰਗਜ਼ ਨੇ ਰੋਮਾਂਚਕ ਮੁਕਾਬਲੇ 'ਚ ਹੈਦਰਾਬਾਦ ਸਨਰਾਇਜਰਜ਼ ਨੂੰ ਦੋ ਵਿਕਟਾਂ ਨਾਲ ਮਾਤ ਦੇ ਕੇ ਸੱਤਵੀਂ ਬਾਰ ਆਈ.ਪੀ.ਐੱਲ. ਦੇ ਫਾਈਨਲ 'ਚ ਐਂਟਰੀ ਕੀਤੀ ਹੈ, ਸਪਾਟ ਫਿਕਸਿੰਗ ਦੇ ਦੋਸ਼ 'ਚ ਫੱਸ ਕੇ ਦੋ ਸਾਲ ਦੀ ਪਾਬੰਧੀ ਝੇਲ ਕਰ ਕੇ ਵਾਪਸ ਪਰਤੀ ਧੋਨੀ ਦੀ ਇਸ ਟੀਮ ਦੀ ਇਸ ਵਾਪਸੀ ਨੂੰ ਸ਼ਾਨਦਾਰ ਕਿਹਾ ਜਾ ਸਕਦਾ ਹੈ।
ਕੁਆਲੀਫਾਇਰ ਮੁਕਾਬਲੇ 'ਚ ਇਕ ਸਮਾਂ ਅਜਿਹਾ ਲੱਗ ਰਿਹਾ ਸੀ ਜਦੋਂ ਸੀ.ਐੱਸ.ਕੇ. ਮੁਕਾਬਲਾ ਹਰਾਉਣ ਦੀ ਰਾਹ 'ਤੇ ਜਾ ਚੁੱਕੀ ਸੀ ਪਰ ਇਸਦੇ ਬਾਵਜੂਦ ਇਸ ਟੀਮ ਨੇ ਜਿੱਤ ਦਾ ਬਿਹਤਰੀਨ ਜਜਬਾ ਦਿਖਾਉਂਦੇ ਹੋਏ ਫਾਈਨਲ 'ਚ ਐਂਟਰੀ ਲਈ। ਚੇਨਈ ਦੇ ਇਸ ਸ਼ਾਨਦਾਰ ਸ਼ੋਅ ਦਾ ਕ੍ਰੇਡਿਟ ਕਪਤਾਨ ਧੋਨੀ ਅਤੇ ਡ੍ਰੈਸਿੰਗ ਰੂਮ ਦੇ ਇਸ ਮਾਹੌਲ ਨੂੰ ਦਿੰਦੇ ਹਨ ਜਿਸ 'ਚ ਹਰ ਖਿਡਾਰੀ ਆਪਣਾ ਸੁਭਾਵਿਕ ਖੇਡ ਦਿਖਾਉਣ ਦੇ ਲਈ ਤਿਆਰ ਰਹਿੰਦਾ ਹੈ।
ਮੈਚ ਦੇ ਬਾਅਦ ਕਪਤਾਨ ਧੋਨੀ ਦੀ ਕਹਿਣਾ ਸੀ,' ਜੇਕਰ ਡ੍ਰੈਸਿੰਗ ਰੂਮ ਦਾ ਮਾਹੌਲ ਠੀਕ ਨਹੀਂ ਹੈ ਤਾਂ ਫਿਰ ਮੈਦਾਨ 'ਤੇ ਪ੍ਰਦਰਸ਼ਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਸਾਲਾਂ ਦੀ ਮਿਹਨਤ ਨਾਲ ਅਜਿਹਾ ਡ੍ਰੈਸਿੰਗ ਰੂਮ ਤਿਆਰ ਕੀਤਾ ਹੈ ਜਿੱਥੇ ਕਿਸੇ ਵੀ ਖਿਡਾਰੀ ਨੂੰ ਟੀਮ ਦੇ ਹਿੱਤ 'ਚ ਸੋਚਣ ਦੇ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਧੋਨੀ ਦੇ ਇਸ ਬਿਆਨ ਤੋਂ ਸਾਫ ਹੈ ਕਿ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਚੇਨਈ ਦੀ ਟੀਮ ਦੇ ਫਾਈਨਲ 'ਚ ਐਂਟਰੀ ਕੋਈ ਇਤਫਾਕ ਜਾਂ ਤੁੱਕਾ ਨਹੀਂ ਬਲਕਿ ਟੀਮ ਦੀ ਬਿਹਤਰ ਪਲੈਨਿੰਗ ਅਤੇ ਉਸਦੇ ਲਈ ਬਣਾਏ ਗਏ ਮਾਹੌਲ ਨੂੰ ਅਮਲ 'ਚ ਲਿਆਉਣ ਦਾ ਨਤੀਜਾ ਹੈ। ਸੀ.ਐੱਸ.ਕੇ. ਦੋ ਬਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤ ਚੁੱਕੇ ਹਨ ਅਤੇ ਦੇਖਣਾ ਹੋਵੇਗਾ ਕਿ ਕੀ ਇਸ ਬਾਰ ਇਹ ਖਿਤਾਬ ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਤਿੰਨ ਖਿਤਾਬੀ ਜਿੱਤ ਦੇ ਰਿਕਾਰਡ ਨੂੰ ਬਰਾਬਰ ਕਰ ਪਾਉਂਦੀ ਹੈ ਜਾਂ ਨਹੀਂ।
ਰੰਜਿਸ਼ ਕਾਰਨ ਦੋ ਧਿਰਾਂ 'ਚ ਹੋਇਆ ਝਗੜਾ, ਅਕਾਲੀ ਕੌਂਸਲਰ ਸਮੇਤ ਦੋ ਜ਼ਖਮੀ
NEXT STORY