ਜਲੰਧਰ—ਹਾਂਗ-ਕਾਂਗ ਦੀ ਆਡੀਓ ਨਿਰਮਾਤਾ ਕੰਪਨੀ ਸਾਊਂਡ ਵਨ ਨੇ ਭਾਰਤ 'ਚ ਆਪਣਾ ਨਵਾਂ ਰਾਕ ਪੋਰਟੇਬਲ ਸਟੀਰੀਓ ਸਪੀਕਰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 1890 ਰੁਪਏ ਰੱਖੀ ਹੈ। ਹਾਲਾਂਕਿ ਇਸ ਨੂੰ ਲਿਮਟਿਡ ਪੀਰੀਅਡਸ ਆਫਰ ਤਹਿਤ 990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਗਾਹਕਾਂ ਲਈ ਇਹ ਸਪੀਕਰ ਸਾਰੇ ਪ੍ਰਮੁੱਖ ਈ-ਕਾਮਰਸ ਪਲੇਟਫਾਰਮ 'ਤੇ ਉਪਲੱਬਧ ਹੈ। ਗਾਹਕ ਇਸ ਨੂੰ ਬਲੈਕ ਅਤੇ ਸਿਲਵਰ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।
ਕੰਪਨੀ ਦਾ ਦਾਅਵਾ ਹੈ ਕਿ Rock ਸਪੀਕਰ 3W ਆਡੀਓ ਡਰਾਈਵਰ 'ਤੇ ਬਣਾਇਆ ਗਿਆ ਹੈ ਅਥੇ ਇਸ਼ ਦਾ ਫਰਕਵੈਂਸੀ ਰਿਪਸਾਂਸ 40hz-khz20 ਹੈ। ਇਸ ਦਾ ਵਜ਼ਨ 300 ਗ੍ਰਾਮ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ 'ਚ ਬਲੂਟੁੱਥ 4.0 ਦਾ ਸਪੋਰਟ ਮੌਜੂਦ ਹੈ ਅਤੇ ਇਸ ਦਾ ਆਪਰਰੇਸ਼ਨ ਰੇਂਜ 10 ਮੀਟਰ ਤਕ ਦਾ ਹੈ।
ਰਾਕ ਸਪੀਕਰ 'ਚ ਬਿਲਟ-ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਗਾਹਕ ਹੈਂਡ ਫ੍ਰੀ ਕਾਲਿੰਗ ਦਾ ਲਾਭ ਲੈ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ਤੋਂ ਬਾਅਦ ਇਸ ਸਪੀਕਰ ਨੂੰ 5 ਘੰਟੇ ਤਕ ਚਲਾਇਆ ਜਾ ਸਕਦਾ ਹੈ।
ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ 'ਚ 2-3 ਘੰਟੇ ਤਕ ਦਾ ਸਮਾਂ ਲੱਗਦਾ ਹੈ। ਕੁਨੈਕਟੀਵਿਟੀ ਲਈ ਰਾਕ ਸਪੀਕਰ 'ਚ AUX ਕੇਬਲ, ਮਾਈਕ੍ਰੋ ਐੱਸ.ਡੀ.ਕਾਰਡ ਸਲਾਟ ਅਤੇ ਯੂ.ਐੱਸ.ਬੀ. ਪੋਰਟ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ ਯੂਨੀਵਰਸਲ ਕਾਮਪੈਟਿਬੀਲਿਟੀ ਦਿੱਤੀ ਗਈ ਹੈ ਜਿਸ ਨਾਲ ਇਸ ਨੂੰ ਕਿਸੇ ਵੀ ਸਮਾਰਟਫੋਨ, ਟੈਬਲੇਟ ਅਤੇ ਲੈਪਟਾਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।
ਵਸਤੂ ਅਤੇ ਸੇਵਾ ਸਪਲਾਈਕਰਤਾਵਾਂ ਲਈ ਪੱਖਪਾਤ ਰਹਿਤ ਪ੍ਰਬੰਧ ਯਕੀਨੀ ਹੋਣ : ਸੀ. ਵੀ. ਸੀ.
NEXT STORY