ਤਰਨਤਾਰਨ (ਰਾਜੂ)— ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਨਗਰੇਨ ਦੇ ਗੋਦਾਮਾਂ 'ਚੋਂ ਚੋਰੀ ਕਰਨ ਵਾਲੇ ਚਾਰ ਵਿਅਕਤੀਆ ਨੂੰ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਚੁਤਾਲਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ। ਦੋਸ਼ੀਆ ਖਿਲਾਫ ਜੁਰਮ 457, 458, 342, 148, 149 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਦੇਰ ਰਾਤ 3 ਵਜੇ ਅਣਪਛਾਤੇ ਇਕ ਦਰਜਨ ਤੋ ਵੱਧ ਚੋਰ ਪਿੰਡ ਚੁਤਾਲਾ ਦੇ ਪਨਗਰੇਨ ਗੋਦਾਮਾਂ 'ਚ ਕਣਕ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਏ, ਜਿਸ 'ਤੇ ਗੋਦਾਮਾਂ ਦੇ ਚੌਕੀਦਾਰ ਨੇ ਰੌਲਾ ਪਾ ਦਿੱਤਾ। ਉਸੇ ਹੀ ਪਿੰਡ 'ਚ ਰਹਿੰਦੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਚੁਤਾਲਾ ਚੌਕੀਦਾਰ ਦਾ ਰੋਲਾ ਸੁਣ ਕੇ ਆਪਣੀ ਬਹਿਕ ਤੋਂ ਬਾਹਰ ਆ ਗਏ ਅਤੇ ਰੋਲਾ ਪਾ ਕੇ ਪਿੰਡ ਵਾਸੀਆਂ ਨੂੰ ਅਲਰਟ ਕਰ ਦਿੱਤਾ। ਜਦੋਂ ਮੇਹਰ ਸਿੰਘ ਚੁਤਾਲਾ ਗੋਦਾਮਾਂ ਕੋਲ ਪਹੁੰਚੇ ਤਾਂ ਚੋਰ ਕਣਕ ਸਿਰ 'ਤੇ ਚੁੱਕ ਕੇ ਬਾਹਰ ਨੂੰ ਜਾ ਰਹੇ ਸਨ। ਚੋਰ ਉਨ੍ਹਾਂ ਨੂੰ ਦੇਖ ਕੇ ਕਣਕ ਸੁੱਟ ਕੇ ਖੇਤਾਂ ਵੱਲ ਨੂੰ ਭੱਜ ਗਏ ਅਤੇ ਮੱਕੀ ਦੇ ਖੇਤਾਂ 'ਚ ਜਾ ਵੜੇ ਅਤੇ ਕੁਝ ਚੋਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ।
ਸਾਰੀ ਰਾਤ ਉਹ ਮੱਕੀ ਦੇ ਖੇਤਾਂ 'ਚੋਂ ਚੋਰਾਂ ਨੂੰ ਲੱਭਦੇ ਰਹੇ। ਅਖੀਰ ਉਨ੍ਹਾਂ ਦੇ ਹੱਥ 4 ਚੋਰ ਕਾਬੂ ਆ ਗਏ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੁਚਿਤ ਕੀਤਾ ਗਿਆ ਅਤੇ ਚੋਰਾਂ ਨੂੰ ਥਾਣਾ ਸਦਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਬਾਕੀ ਚੋਰ ਭੱਜਣ 'ਚ ਕਾਮਯਾਬ ਹੋ ਗਏ।
ਫੜੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਚੀਮਾ ਕਲ੍ਹਾਂ, ਲਖਵਿੰਦਰ ਸਿੰਘ ਉਰਫ ਕਾਲੂ ਪੁੱਤਰ ਜਸਬੀਰ ਸਿੰਘ, ਕੁਲਦੀਪ ਸਿੰਘ ਪੁੱਤਰ ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ ਪੁੱਤਰ ਗੰਗਾ ਸਿੰਘ ਵਾਸੀਆਨ ਕੁੱਲਾ ਵਜੋ ਹੋਈ ਹੈ ਅਤੇ ਫਰਾਰ ਹੋਏ ਦੋਸ਼ੀਆਂ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਮੰਗਲ ਸਿੰਘ, ਕਾਲਾ ਉਰਫ ਕਾਊ ਪੁੱਤਰ ਮਾੜੂ ਸਿੰਘ, ਮਿਰਜਾ ਪੁੱਤਰ ਸੁੱਖਾ ਸਿੰਘ, ਗੋਰਾ ਪੁੱਤਰ ਬੀਰ ਸਿੰਘ, ਨਿਸ਼ਾਨ ਸਿੰਘ ਪੁੱਤਰ ਬੱਗਾ ਸਿੰਘ, ਕਾਲੂ ਸਿੰਘ ਪੁੱਤਰ ਬੱਬੀ ਸਿੰਘ, ਬਬਲੂ ਪੁੱਤਰ ਬੱਗਾ ਸਿੰਘ ਅਤੇ ਰਾਣਾ ਸਿੰਘ ਪੁੱਤਰ ਵਟੈਰਾ ਸਿੰਘ ਵਾਸੀਆਨ ਕੁੱਲਾ ਵਜੋ ਹੋਈ ਹੈ।
ਮਜ਼ਦੂਰੀ ਕਰਨ ਗਈ ਔਰਤ ਦਾ ਤੇਜ਼ ਹਥਿਆਰ ਨਾਲ ਕੀਤਾ ਕਤਲ
NEXT STORY