ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹਿਣ ਦੌਰਾਨ ਵੀ ਭਾਰਤ 'ਚ ਪੈਟਰੋਲ-ਡੀਜ਼ਲ ਮੰਹਿਗਾ ਰਹਿਣ 'ਤੇ ਸਰਕਾਰ ਦੀ ਵਿਰੋਧੀ ਦਲਾਂ ਵੱਲੋਂ ਜਮ ਕੇ ਖਿਚਾਈ ਕੀਤੀ ਜਾ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਆਖਿਰ ਸਰਕਾਰ ਇਸ ਰਾਸ਼ੀ ਦਾ ਕੀ ਕਰੇਗੀ ਅਤੇ ਕੌਮਾਂਤਰੀ ਬਾਜ਼ਾਰ 'ਚ ਮੰਦੀ ਦਾ ਫਾਇਦਾ ਗਾਹਕਾਂ ਤਕ ਕਿਉਂ ਨਹੀਂ ਪਹੁੰਚਾਇਆ ਜਾ ਰਿਹਾ ਹੈ। ਇਸ 'ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਇਸ ਰਾਸ਼ੀ ਨੂੰ ਕਈ ਪ੍ਰਾਜੈਕਟਾਂ 'ਚ ਖਰਚ ਕਰ ਰਹੀ ਹੈ।
ਰੇਲ, ਕੋਇਲਾ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕੱਚਾ ਤੇਲ ਸਸਤਾ ਰਹਿਣ ਦੌਰਾਨ ਸਰਕਾਰ ਵੱਲੋਂ ਕੀਮਤਾਂ ਨਾ ਘਟਾ ਕੇ ਜੁਟਾਈ ਗਈ ਰਾਸ਼ੀ ਵਿਕਾਸ ਪ੍ਰਾਜੈਕਟਾਂ 'ਤੇ ਖਰਚ ਹੋਈ ਹੈ, ਜੋ ਖਾਸੇ ਮਹੱਤਵਪੂਰਨ ਹਨ। ਪੈਟਰੋਲ ਅਤੇ ਡੀਜ਼ਲ ਕੀਮਤਾਂ ਵਧਣ 'ਤੇ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਇਸ ਬਾਰੇ ਚਿੰਤਤ ਹੈ ਅਤੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਰਾਜਸਥਾਨ 'ਚ ਜੋਧਪੁਰ-ਬਾਂਦਰਾ ਹਮਸਫਰ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਪੀਯੂਸ਼ ਗੱਲ ਨੇ ਇਹ ਗੱਲ ਕਹੀ। ਰੇਲਵੇ ਨੂੰ ਲੈ ਕੇ ਗੋਇਲ ਨੇ ਕਿਹਾ ਕਿ ਅਸੀਂ ਟਰੇਨਾਂ 'ਚ ਮੋਬਾਇਲ ਚਾਰਜਿੰਗ, ਸੀ. ਸੀ. ਟੀ. ਵੀ. ਕੈਮਰੇ ਅਤੇ ਬਾਇਓ ਟਾਇਲਟਸ ਸਮੇਤ ਕਈ ਸਹੂਲਤਾਂ ਵਿਕਸਤ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਹੀ ਗੱਲ ਕਰੀਏ ਤਾਂ ਰੇਲਵੇ ਦੇ 13,000 ਕਰੋੜ ਰੁਪਏ ਦੇ ਪ੍ਰਾਜੈਕਟ ਇੱਥੇ ਚੱਲ ਰਹੇ ਹਨ।
ਪੋਸਟ ਗ੍ਰੈਜੂਏਟ ਸਮੇਤ 2 ਹੋਰ ਨੌਜਵਾਨ ਅੱਤਵਾਦੀ ਰੈਂਕਾਂ 'ਚ ਸ਼ਾਮਲ
NEXT STORY