ਸ਼੍ਰੀਨਗਰ—ਵਾਦੀ ਵਿਚ ਪਿਛਲੇ ਸਾਲ ਫੌਜ ਵਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ 'ਆਲ ਆਊਟ' ਦੇ ਬਾਵਜੂਦ ਕਸ਼ਮੀਰ ਵਿਚ ਅੱਤਵਾਦ ਵਧ ਰਿਹਾ ਹੈ। 2016 ਵਿਚ ਹਿਜ਼ਬੁਲ ਦੇ ਪੋਸਟਰ ਬੁਆਏ ਬੁਰਹਾਨ ਵਾਨੀ ਦੇ ਮਾਰੇ ਜਾਣ ਪਿੱਛੋਂ ਕਸ਼ਮੀਰ ਵਿਚ ਅੱਤਵਾਦ ਤੇਜ਼ੀ ਨਾਲ ਫੈਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਤੋਂ 2 ਹੋਰ ਨੌਜਵਾਨ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਬੰਦੂਕਾਂ ਨਾਲ ਆਪਣੀਆਂ ਤਸਵੀਰਾਂ ਨੂੰ ਜਾਰੀ ਕੀਤਾ ਹੈ। ਅੱਤਵਾਦੀ ਰੈਂਕਾਂ ਵਿਚ ਸ਼ਾਮਲ ਦੋਵਾਂ ਨੌਜਵਾਨਾਂ ਦੀ ਪਛਾਣ ਨਵਾਜ਼ ਅਹਿਮਦ ਪੁੱਤਰ ਗੁਲਾਮ ਕਾਦਿਰ ਵਾਸੀ ਸ਼ੋਪੀਆਂ ਅਤੇ ਹਿਲਾਲ ਅਹਿਮਦ ਵਾਸੀ ਪੁਲਵਾਮਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਾਜ਼ ਅਹਿਮਦ ਅਲ ਬਦਰ ਅਤੇ ਹਿਲਾਲ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋਇਆ ਹੈ। ਸੂਤਰਾਂ ਮੁਤਾਬਕ ਨਵਾਜ਼ ਦੇ ਪਿਤਾ ਨੂੰ ਸੁਰੱਖਿਆ ਫੋਰਸਾਂ ਨੇ ਮਾਰ ਦਿੱਤਾ ਸੀ। ਨਵਾਜ਼ ਨੇ ਉਰਦੂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਪੁਲਸ ਉਸਦੀ ਤਸਵੀਰ ਬਾਰੇ ਜਾਂਚ ਪੜਤਾਲ ਕਰ ਰਹੀ ਹੈ। ਅੱਤਵਾਦੀ ਰੈਂਕਾਂ 'ਚ ਸ਼ਾਮਲ ਹੋਣ ਜਾ ਰਹੇ 4 ਨੌਜਵਾਨ ਗ੍ਰਿਫਤਾਰ-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸ਼ੁੱਕਰਵਾਰ ਪੁਲਸ ਨੇ 4 ਨੌਜਵਾਨਾਂ ਨੂੰ ਅਨੰਤਨਾਗ ਦੇ ਬੀਜਬਹੇੜਾ ਇਲਾਕੇ ਵਿਚੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਇਕ ਆਲਟੋ ਕਾਰ ਵਿਚ ਸਵਾਰ ਹੋ ਕੇ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਸੂਤਰਾਂ ਮੁਤਾਬਕ ਨੌਜਵਾਨ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਰਹਿਣ ਵਾਲੇ ਹਨ। ਚਾਰਾਂ ਨੌਜਵਾਨਾਂ ਦੀ ਅਨੰਤਨਾਗ ਵਿਖੇ ਉਨ੍ਹਾਂ ਦਾ ਸੰਪਰਕ ਸੂਤਰ ਉਡੀਕ ਕਰ ਰਿਹਾ ਸੀ। ਉਸਨੇ ਇਨ੍ਹਾਂ ਨੂੰ ਸ਼ੋਪੀਆਂ ਲਿਜਾ ਕੇ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਕਰਵਾਉਣਾ ਸੀ। ਪੁਲਸ ਨੇ ਇਸ ਸੰਬੰਧੀ ਖੁਫੀਆ ਸੂਚਨਾ ਮਿਲਣ ਪਿੱਛੋਂ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ।
ਦੱਸਣਯੋਗ ਹੈ ਕਿ ਸੁਰੱਖਿਆ ਫੋਰਸਾਂ ਵਲੋਂ ਅੱਤਵਾਦ ਵਿਰੁੱਧ ਵੱਡੀ ਪੱਧਰ 'ਤੇ ਕੀਤੀ ਗਈ ਕਾਰਵਾਈ ਦੇ ਬਾਵਜੂਦ ਪੁਲਸ ਦੇ ਅਨੁਮਾਨਾਂ ਮੁਤਾਬਕ ਇਸ ਸਾਲ ਜਨਵਰੀ ਤੋਂ ਹੁਣ ਤੱਕ 80 ਤੋਂ ਵੱਧ ਨੌਜਵਾਨ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਚੁੱਕੇ ਹਨ। ਪੁਲਸ ਮੁਤਾਬਕ 1 ਅਪ੍ਰੈਲ ਤੋਂ ਦੱਖਣੀ ਕਸ਼ਮੀਰ ਵਿਚ 3 ਮੁਕਾਬਲਿਆਂ ਦੌਰਾਨ 13 ਅੱਤਵਾਦੀਆਂ ਅਤੇ 4 ਨਾਗਰਿਕਾਂ ਦੀ ਮੌਤ ਪਿੱਛੋਂ 41 ਨੌਜਵਾਨ ਅੱਤਵਾਦੀ ਗਰੁੱਪਾਂ ਵਿਚ ਸ਼ਾਮਲ ਹੋਏ ਹਨ।
ਉੱਤਰ ਪ੍ਰਦੇਸ਼ 'ਚ ਤੂਫਾਨ ਦਾ ਫਿਰ ਵਾਪਰਿਆ ਕਹਿਰ, 19 ਮੌਤਾਂ
NEXT STORY