ਅੰਮ੍ਰਿਤਸਰ, (ਅਰੁਣ)- ਪਿੰਡ ਵਜ਼ੀਰ ਭੁੱਲਰ ਦੀਆਂ ਮੜ੍ਹੀਆਂ 'ਚ ਡਕੈਤੀ ਦੀ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਗਿਰੋਹ ਦੇ 2 ਮੈਂਬਰਾਂ ਨੂੰ ਥਾਣਾ ਬਿਆਸ ਦੀ ਪੁਲਸ ਨੇ ਕਾਬੂ ਕਰ ਲਿਆ, ਜਦਕਿ 3 ਹੋਰ ਮੈਂਬਰ ਪੁਲਸ ਦੀ ਗ੍ਰਿਫਤ ਵਿਚ ਨਹੀਂ ਆ ਸਕੇ। ਪੁਲਸ ਨੂੰ ਇਤਲਾਹ ਮਿਲੀ ਸੀ ਕਿ ਡਕੈਤ ਗਿਰੋਹ ਦੇ ਕੁਝ ਮੈਂਬਰ ਪਿੰਡ ਦੀਆਂ ਮੜ੍ਹੀਆਂ 'ਚ ਬੈਠੇ ਕੁਝ ਵਿਉਂਤਬੰਦੀ ਬਣਾ ਰਹੇ ਹਨ। ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕਰਦਿਆਂ ਦਿਲਬਾਗ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਬੁੱਢਾਥੇਹ ਤੇ ਸਿਮਰਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਵਜ਼ੀਰ ਭੁੱਲਰ ਨੂੰ ਕਾਬੂ ਕਰਦਿਆਂ ਮੁਲਜ਼ਮ ਦਿਲਬਾਗ ਸਿੰਘ ਦੇ ਕਬਜ਼ੇ 'ਚੋਂ ਇਕ ਪਿਸਤੌਲ, 3 ਜ਼ਿੰਦਾ ਕਾਰਤੂਸ, ਇਕ ਖੋਲ ਤੇ ਸਿਮਰਨਜੀਤ ਸਿੰਘ ਕੋਲੋਂ ਇਕ ਕਿਰਚ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਗਿਰੋਹ ਦੇ ਮੈਂਬਰ ਜਸਵਿੰਦਰ ਬਾਕਸਰ ਪੁੱਤਰ ਮੁਖਤਾਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਨਰਵਿੰਦਰ ਸਿੰਘ ਵਾਸੀ ਵਜ਼ੀਰ ਭੁੱਲਰ ਤੇ ਨਿਸ਼ਾਨ ਸਿੰਘ ਵਾਸੀ ਨਿੱਝਰ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਮੇਗਨ ਮਾਰਕਲ ਕਾਰਨ ਅਮਰੀਕਾ 'ਚ ਵਧੀ ਸੋਨੇ ਦੀ ਵਿਕਰੀ
NEXT STORY