ਬਠਿੰਡਾ(ਜ.ਬ.)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ, ਨੈਸ਼ਨਲ ਗ੍ਰਾਮੀਣ ਡਾਕ ਸੇਵਕ ਯੂਨੀਅਨ ਤੇ ਨੈਸ਼ਨਲ ਫੈੱਡਰੇਸ਼ਨ ਪੋਸਟਲ ਇੰਪਲਾਈਜ਼ ਯੂਨੀਅਨ ਦੀ ਅਗਵਾਈ ਵਿਚ ਮੁਲਾਜ਼ਮਾਂ ਨੇ ਮੁੱਖ ਡਾਕਘਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂ ਨਛੱਤਰ ਸਿੰਘ ਖੇਮੂਆਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤਕ ਵੇਤਨ ਆਯੋਗ ਤੇ ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ। ਉਕਤ ਮਾਮਲੇ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ। ਹੜਤਾਲ ਤੋਂ ਬਾਅਦ ਵਿਭਾਗ ਨੇ ਜਲਦ ਹੀ ਰਿਪੋਰਟ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸਦੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਸਰਕਲ ਸਕੱਤਰ ਭੁਪਿੰਦਰ ਸਿੰਘ ਪਿਥੋ ਨੇ ਕਿਹਾ ਕਿ ਡਾਕ ਵਿਭਾਗ ਦਾ 75 ਫੀਸਦੀ ਕੰਮ ਗ੍ਰਾਮੀਣ ਡਾਕ ਸੇਵਕ ਕਰਦੇ ਹਨ ਅਤੇ ਗ੍ਰਾਮੀਣ ਡਾਕ ਸੇਵਕ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਹੈ। ਬੁਲਾਰਿਆਂ ਨੇ ਕਿਹਾ ਕਿ ਜਦ ਤਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਜਯੋਤੀ ਦਲੇਲ ਸਿੰਘ ਵਾਲਾ, ਅਮਨਦੀਪ ਢੱਡੇ, ਜਸਪ੍ਰੀਤ ਕੌਰ, ਸੁਖਜੀਤ ਸਿੰਘ, ਅਮਨ ਮਾਨਖੇੜਾ, ਰਘਬੀਰ ਧਨਪੁਰਾ, ਹਰਕੇਸ਼ ਸ਼ਰਮਾ, ਸੁਖਵੀਰ ਝੰਡੂਕੇ, ਹਰਬੰਸ ਬਠਿੰਡਾ, ਗੁਰਦੇਵ ਸਿੰਘ, ਦਰਸ਼ਨ ਸਿੰਘ, ਜਗਸੀਰ ਬਾਂਡੀ, ਬਲਜਿੰਦਰ ਰਾਮਾ, ਬਲਵਿੰਦਰ ਮਲਕਾਣਾ, ਮਲਕੀਤ ਬਠਿੰਡਾ, ਨਿਰੋਤਮ ਪਾਲ, ਬਲਦੇਵ ਨੰਗਲ ਕਲਾਂ, ਵਕੀਲ ਸਿੰਘ ਜੰਡਾਵਾਲਾ ਆਦਿ ਨੇ ਸੰਬੋਧਨ ਕੀਤਾ।
ਲੋਕਾਂ ਨੂੰ ਆਉਣਗੀਆਂ ਦਿੱਕਤਾਂ
ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਵੀ ਦਿੱਕਤਾਂ ਆ ਸਕਦੀਆਂ ਹਨ। ਹੜਤਾਲ ਦੌਰਾਨ ਕੋਈ ਡਾਕ ਵੰਡਣ ਦਾ ਕੰਮ ਨਹੀਂ ਹੋਵੇਗਾ, ਜਿਸ ਨਾਲ ਲੋਕਾਂ ਦੀ ਜ਼ਰੂਰੀ ਡਾਕ, ਪਾਸਪੋਰਟ, ਰੋਲ ਨੰਬਰ, ਪੈਨ ਕਾਰਡ, ਚੈੱਕ, ਏ. ਟੀ. ਐੱਮ. ਕਾਰਡ, ਇੰਟਰਵਿਊ ਲੈਟਰ ਆਦਿ ਸਮੇਂ 'ਤੇ ਨਹੀਂ ਮਿਲ ਸਕਣਗੇ। ਮੀਤ ਪ੍ਰਧਾਨ ਤੇਸ਼ ਚੰਦ ਖਿਆਲਾ ਨੇ ਕਿਹਾ ਕਿ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਦੀ ਜ਼ਿੰਮੇਵਾਰੀ ਵਿਭਾਗ ਦੀ ਹੈ।
ਆਈ. ਪੀ. ਐੱਲ. ਇਲੈਵਨ 'ਚ ਵਿਰਾਟ ਨੂੰ ਜਗ੍ਹਾ ਨਹੀਂ
NEXT STORY