ਬਠਿੰਡਾ(ਜ.ਬ.)-ਬੈਂਕ ਮੁਲਾਜ਼ਮਾਂ ਨੇ ਤਨਖਾਹ ਵਿਚ ਵਾਧੇ ਦੇ ਮਾਮਲੇ ਨੂੰ ਲੈ ਕੇ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਬੈਂਕਾਂ 'ਚ ਕੰਮਕਾਰ ਠੱਪ ਰੱਖਿਆ ਤੇ ਯੂਨੀਅਨ ਬੈਂਕ ਮਾਲ ਰੋਡ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਤੇ ਇੰਡੀਅਨ ਬੈਂਕ ਐਸੋਸੀਏਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾ. ਗੁਲਸ਼ਨ ਓਬਰਾਏ ਨੇ ਕਿਹਾ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਤੇ ਯੂਨਾਈਟਿਡ ਫੋਰਸ ਆਫ ਬੈਂਕ ਯੂਨੀਅਨ ਵਿਚਕਾਰ ਤਨਖਾਹ ਸਮਝੌਤੇ ਦੀ ਮੀਟਿੰਗ ਹੋਈ ਸੀ, ਜਿਸ 'ਚ ਐਸੋਸੀਏਸ਼ਨ ਨੇ ਬੈਂਕ ਮੁਲਾਜ਼ਮਾਂ ਸਾਹਮਣੇ 2 ਫੀਸਦੀ ਤਨਖਾਹ ਵਿਚ ਵਾਧੇ ਦੀ ਮੰਗ ਰੱਖੀ, ਜਿਸਨੂੰ ਮੁਲਾਜ਼ਮ ਯੂਨੀਅਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 10ਵੇਂ ਤਨਖਾਹ ਸਮਝੌਤੇ ਦਾ ਸਮਾਂ 31 ਅਕਤੂਬਰ 2017 ਨੂੰ ਖਤਮ ਹੋ ਚੁੱਕਾ ਹੈ ਪਰ ਅਜੇ ਤੱਕ ਨਵਾਂ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਇਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਇਸ ਸਬੰਧ ਵਿਚ 48 ਘੰਟਿਆਂ ਦੀ ਹੜਤਾਲ ਕੀਤੀ ਗਈ ਹੈ ਜੋ 31 ਮਈ ਨੂੰ ਵੀ ਜਾਰੀ ਰਹੇਗੀ।
ਇਸ ਮੌਕੇ ਕਾ. ਅਸ਼ੋਕ ਜਿੰਦਲ, ਕਾ. ਚਰਨਜੀਤ ਸ਼ਰਮਾ, ਕਾ. ਅਸ਼ੋਕ ਗੁਪਤਾ, ਕਾ. ਲਾਜਪਤ ਰਾਏ ਗੋਇਲ, ਕਾ.ਇੰਦਰਜੀਤ ਸਿੰਘ ਸਿੱਧੂ, ਕਾ. ਮੋਹਿਤ ਵਰਮਾ, ਕਾ. ਰਮਨਦੀਪ ਸਿੰਘ, ਕਾ. ਇੰਦਰਜੀਤ ਸਿੰਘ, ਜਸਵੀਰ ਸਿੰਘ, ਪ੍ਰਿਥੀ ਸਿੰਘ ਵਧਵਾ, ਜਸਪਾਲ ਸਿੰਘ, ਸੁਰਜੀਤ ਸਿੰਘ, ਨਵਜੋਤ ਸਿੰਘ, ਮਨਦੀਪ ਕੁਮਾਰ, ਕਰਨ ਸਿੰਗਲਾ ਤੇ ਹੋਰ ਬੈਂਕ ਮੁਲਾਜ਼ਮ ਹਾਜ਼ਰ ਰਹੇ। ਬੈਂਕਾਂ ਵਿਚ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਕੰਮਕਾਰ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਬੈਂਕਾਂ ਨਾਲ ਸਬੰਧਤ ਕੰਮਕਾਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਇਸ ਸਬੰਧੀ ਬੈਂਕ ਮੁਲਾਜ਼ਮ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰੀ ਬੈਂਕ ਕਰਮਚਾਰੀ ਸੰਘ ਵੱਲੋਂ ਆਪਣੀ ਤਨਖਾਹ 'ਚ 2 ਫੀਸਦੀ ਦੇ ਵਾਧੇ ਦੀ ਮੰਗ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਕੀਤੀ ਗਈ ਦੋ ਦਿਨਾ ਹੜਤਾਲ ਕਾਰਨ ਅੱਜ ਸਹਿਕਾਰੀ ਬੈਂਕਾਂ ਨੂੰ ਛੱਡ ਕੇ ਬਾਕੀ ਬੈਂਕ ਬੰਦ ਹੋਣ ਕਰਕੇ ਇਨ੍ਹਾਂ ਬੈਂਕਾਂ 'ਚ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਖੱਜਲ–ਖੁਆਰੀ ਦਾ ਸਾਹਮਣਾ ਕਰਨਾ ਪਿਆ।
ਪੁਲਸ ਨੇ ਜਨਰਲ ਸਮਾਜ ਦੇ ਇਕ ਹੋਰ ਹਿੰਦੂ ਨੇਤਾ ਨੂੰ ਕੀਤਾ ਗ੍ਰਿਫਤਾਰ
NEXT STORY