ਓਟਾਵਾ— ਕੈਨੇਡਾ 'ਚ ਹਵਾਈ ਯਾਤਰੀਆਂ ਦੇ ਅਧਿਕਾਰਾਂ ਬਾਰੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਜਿਸ ਤਹਿਤ ਟਰਾਂਸਪੋਰਟ ਮਹਿਕਮੇ ਵੱਲੋਂ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਕੈਨੇਡੀਅਨ ਟਰਾਂਸਪੋਰਟ ਏਜੰਸੀ ਨੂੰ ਕਾਨੂੰਨ ਬਣਾਉਣ ਦੀਆਂ ਮਦਾਂ ਤੈਅ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਹੁਣ ਹਵਾਈ ਯਾਤਰੀਆਂ ਨੂੰ ਆਉਣ ਵਾਲੇ ਹਰ ਸਮੱਸਿਆ ਲਈ ਵੱਖਰੇ ਨਿਯਮ ਤੈਅ ਕੀਤੇ ਜਾਣਗੇ। ਆਪਣੇ ਸੁਝਾਅ ਦੇਣ ਲਈ ਇੱਛਕ ਵਿਅਕਤੀ ਮੁਲਕ ਦੇ ਵੱਖ-ਵੱਖ ਹਿੱਸਿਆ 'ਚ ਕੀਤੇ ਜਾਣ ਵਾਲੇ 8 ਸੈਸ਼ਨਾਂ 'ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡੀਅਨ ਟਰਾਂਸਪੋਰਟ ਏਜੰਸੀ ਵੱਲੋਂ ਚੋਣਵੇਂ ਹਵਾਈ ਅੱਡਿਆਂ 'ਤੇ ਮੁਸਾਫਰਾਂ ਦੀ ਰਾਏ ਵੀ ਦਰਜ ਕੀਤੀ ਜਾਵੇਗੀ।
ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਹਵਾਈ ਮੁਸਾਫਰਾਂ ਨਾਲ ਚੰਗਾ ਸਲੂਕ ਹੋਵੇ ਤੇ ਏਅਰਲਾਈਨਜ਼ ਆਪਣੀ ਵਚਨਬੱਧਤਾ ਨੂੰ ਹਰ ਹਾਲ 'ਚ ਪੂਰਾ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀਆਂ ਮਦਾਂ ਬਿਲਕੁਲ ਸਪੱਸ਼ਟ ਤੇ ਮਿਆਰੀ ਹੋਣਗੀਆਂ ਤੇ ਕੈਨੇਡਾ 'ਚ ਉਡਾਣ ਭਰਨ ਵਾਲੇ ਹਰ ਯਾਤਰੀ ਹਵਾਈ ਜਹਾਜ਼ 'ਤੇ ਲਾਗੂ ਮੰਨੀਆਂ ਜਾਣਗੀਆਂ। ਕੁਝ ਖਾਸ ਹਾਲਾਤ 'ਚ ਹਵਾਈ ਮੁਸਾਫਰਾਂ ਲਈ ਮੁਆਵਜ਼ੇ ਦੇ ਨਿਯਮ ਵੀ ਬਣਾਏ ਜਾ ਰਹੇ ਹਨ। ਉਡਾਣ 'ਚ ਦੇਰੀ ਹੋਣ, ਰੱਦ ਕੀਤੇ ਜਾਣ ਜਾਂ ਲੋੜ ਤੋਂ ਜ਼ਿਆਦਾ ਬੁਕਿੰਗ ਹੋਣ ਦੀ ਸੂਰਤ 'ਚ ਯਾਦਗਾਰੀ ਮੁਆਵਜ਼ੇ ਦੇ ਹੱਕਦਾਰ ਹੋਣਗੇ ਜੋ ਕੋਤਾਹੀ ਸਬੰਧਤ ਏਅਰਲਾਈਨ ਵੱਲੋਂ ਹੋਈ ਹੋਵੇਗੀ। ਸਲਾਹ ਮਸ਼ਵਰੇ ਦਾ ਪਹਿਲੇ ਗੜੇ 14 ਜੂਨ ਨੂੰ ਟੋਰਾਂਟੋ ਵਿਖੇ ਹੋਵੇਗਾ ਜਦਕਿ 18 ਜੂਨ ਨੂੰ ਵੈਨਕੁਵਰ ਤੇ 20 ਜੂਨ ਨੂੰ ਕੈਲਗਰੀ ਵਿਖੇ ਪ੍ਰੋਗਰਾਮ ਤੈਅ ਕੀਤਾ ਗਿਆ ਹੈ।
ਸਰਜੀਓ ਰਾਮੋਸ ਨੇ ਸਪੇਨ ਦਾ ਵਿਸ਼ਵ ਕੱਪ ਗੀਤ ਕੀਤਾ ਜਾਰੀ
NEXT STORY