ਜਲਾਲਾਬਾਦ (ਬਜਾਜ) - ਦੇਸ਼ ਦੀ ਸਰਵ ਉਚ ਅਦਾਲਤ ਵਲੋਂ ਐੱਸ.ਸੀ./ਐੱਸ.ਟੀ. ਐਕਟ 'ਚ ਕੀਤੇ ਸੰਸ਼ੋਧਨ ਦੇ ਫੈਸਲੇ ਦੇ ਖਿਲਾਫ ਐੱਸ. ਸੀ. /ਐੱਸ. ਟੀ. /ਓ. ਬੀ. ਸੀ. ਮਹਾ ਸੰਘਰਸ਼ ਕਮੇਟੀ ਜਲਾਲਾਬਾਦ ਨੇ ਜ਼ਿਲਾ ਫਾਜ਼ਿਲਕਾ ਦੇ ਡੀ.ਸੀ. ਈਸ਼ਾ ਕਾਲੀਆ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ 'ਤੇ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ 'ਚ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਐਕਟ 'ਚ ਸੰਸ਼ੋਧਨ ਹੋਣ ਨਾਲ ਦਲਿਤ ਭਾਈਚਾਰੇ 'ਤੇ ਅੱਤਿਆਚਾਰ ਵੱਧੇਗਾ।
ਇਸ ਦੌਰਾਨ ਸੰਘਰਸ਼ ਕਮੇਟੀ ਦੇ ਨੁਮਾਇੰਦੇ ਰੋਹਿਤ ਗੁਡਾਲੀਆ, ਦੇਸ ਰਾਜ ਗੁਡਾਲੀਆ, ਜੋਗਿੰਦਰ ਸਿੰਘ ਰਾਜਪੂਤ, ਬੂਟਾ ਸਿੰਘ ਸ਼ਾਂਤ, ਪ੍ਰੇਮ ਸਾਰਵਨ, ਤਿਲਕ ਰਾਜ ਸਾਬਕਾ ਸਰਪੰਚ ਆਦਿ ਹਾਜ਼ਰ ਸਨ। ਇਨ੍ਹਾਂ ਨੁਮਾਇੰਦਿਆ ਨੇ ਕਿਹਾ ਕਿ ਐੱਸ.ਸੀ./ਐੱਸ.ਟੀ. ਐਕਟ ਨੂੰ ਪਹਿਲਾਂ ਤੋਂ ਹੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਦਲਿਤ ਵਰਗ ਦੇ ਲੋਕਾਂ 'ਤੇ ਅੱਤਿਆਚਾਰ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਐਕਟ 'ਚ ਬਦਲਾਅ ਨਾ ਕੀਤਾ ਜਾਵੇ ਅਤੇ ਇਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਕੀਤਾ ਜਾਵੇ।
ਗੱਡੀ 'ਚ ਹੈਰੋਇਨ ਦਾ ਸੇਵਨ ਕਰਦੇ ਦੋ ਵਿਅਕਤੀ ਗ੍ਰਿਫਤਾਰ
NEXT STORY