ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਤੇਜ਼ ਰਫਤਾਰ ਕਾਰ ਵਲੋਂ ਸਕੂਟਰੀ 'ਚ ਫੇਟ ਮਾਰ ਕੇ ਸਕੂਟਰੀ ਸਵਾਰ ਦੋ ਵਿਅਕਤੀਆਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ 'ਤੇ ਇਕ ਵਿਅਕਤੀ ਖਿਲਾਫ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜਿੰਦਰ ਕੌਰ ਨੇ ਦੱਸਿਆ ਕਿ ਮੁਦਈ ਹਿਮਾਯੂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁਦਈ 19 ਮਈ ਨੂੰ ਆਪਣੇ ਦੋਸਤ ਰੀਤਕ ਨਾਲ ਆਪਣੀ ਨੰਬਰੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਰਾਤੀ ਕਰੀਬ 9.15 ਵਜੇ ਦੋਸ਼ੀ ਡਰਾਈਵਰ ਹਰਿੰਦਰ ਸਿੰਘ ਨੇ ਲਾਹਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਆਪਣੀ ਨੰਬਰੀ ਕਾਰ ਉਸ ਦੀ ਸਕੂਟਰੀ 'ਚ ਮਾਰੀ। ਜਿਸ ਕਾਰਨ ਉਹ ਤੇ ਉਸ ਦਾ ਦੋਸਤ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਸਕੂਟਰੀ ਦਾ ਵੀ ਕਾਫੀ ਨੁਕਸਾਨ ਹੋਇਆ। ਪੁਲਸ ਨੇ ਹਿਮਾਯੂ ਦੇ ਬਿਆਨਾਂ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਹਰਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਚੋਰੀ ਦੇ ਕੇਸ 'ਚ ਭਗੌੜਾ ਗ੍ਰਿਫਤਾਰ
NEXT STORY