ਅਸ਼ੋਕਨਗਰ—ਮੱਧਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਦੇ ਬਰਖਾਨਾ ਪਿੰਡ 'ਚ ਬੁੱਧਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਇਕ ਨਾਬਾਲਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਘਟਨਾ ਮੁੰਗਾਵਲੀ ਤਹਿਸੀਲ ਦੇ ਬਰਖਾਨਾ ਪਿੰਡ 'ਚ ਸ਼ਾਮ 4 ਵਜੇ ਦੀ ਹੈ। ਬਰੀ ਪਿੰਡ ਨਿਵਾਸੀ 12 ਸਾਲਾ ਜਸਮਨ ਆਦਿਵਾਸੀ ਅਤੇ ਬਰਖਾਨਾ ਨਿਵਾਸੀ 17 ਸਾਲਾ ਧਨਰਾਜ ਨਿਵਾਸੀ ਪਿੰਡ 'ਚ ਖੇਡ ਰਹੇ ਸਨ। ਇਸ ਦੌਰਾਨ ਤੇਜ਼ ਹਵਾ ਦੇ ਨਾਲ ਮੀਂਹ ਸ਼ੁਰੂ ਹੋ ਗਿਆ, ਦੋਵੇਂ ਮੀਂਹ 'ਚ ਭਿੱਜਣ ਤੋਂ ਬਚਣ ਲਈ ਘਰ ਨੇੜੇ ਸਥਿਤੀ ਇਕ ਦਰਖਤ ਹੇਠਾਂ ਖੜ੍ਹੇ ਹੋ ਗਏ। ਇਸ ਦੌਰਾਨ ਆਸਮਾਨੀ ਬਿਜਲੀ ਡਿੱਗੀ, ਜਿਸ ਦੀ ਲਪੇਟ 'ਚ ਆਉਣ ਕਾਰਨ ਜਸਮਨ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਧਨਰਾਜ ਗੰਭੀਰ ਰੂਪ 'ਚ ਝੁਲਸ ਗਿਆ। ਜਸਮਨ ਬਰੀ ਪਿੰਡ ਤੋਂ ਆਪਣੀ ਭੁਆ ਦੇ ਘਰ ਇਕ ਵਿਆਹ 'ਚ ਬਰਖਾਨਾ ਪਿੰਡ ਆਇਆ ਹੋਇਆ ਸੀ। ਉਥੇ ਹੀ ਘਟਨਾ 'ਚ ਗੰਭੀਰ ਜ਼ਖਮੀ ਹੋਇਆ ਧਨਰਾਜ ਉਸ ਦੀ ਭੁਆ ਦਾ ਦੇਵਰ ਹੈ।
ਟਰੰਪ ਟਵਿੱਟਰ 'ਤੇ ਕਿਸੇ ਨੂੰ ਵੀ ਬਲਾਕ ਨਹੀਂ ਕਰ ਸਕਦੇ : ਅਮਰੀਕੀ ਅਦਾਲਤ
NEXT STORY