ਲੰਡਨ (ਭਾਸ਼ਾ)— ਮੇਗਨ ਮਾਰਕੇਲ ਦੀ ਮਤਰੇਈ ਭੈਣ ਸਮਾਂਥਾ ਮਾਰਕੇਲ ਨੇ ਕਿਹਾ ਕਿ ਮੀਡੀਆ ਦੇ ਦਬਾਅ ਨੇ ਉਸ ਦੇ ਪਿਤਾ ਨੂੰ ਇਕ 'ਖਤਰਨਾਕ ਸਥਿਤੀ' ਵਿਚ ਪਾ ਦਿੱਤਾ ਹੈ। ਸਮਾਂਥਾ ਮਾਰਕੇਲ ਨੇ ਮੰਗਲਵਾਰ ਨੂੰ ਇਕ ਟੀ.ਵੀ. ਪ੍ਰੋਗਰਾਮ ਵਿਚ ਕਿਹਾ ਕਿ ਉਸ ਦੇ ਪਿਤਾ ਥਾਸਮ ਮਾਰਕੇਲ ਹਾਈਵੇ 'ਤੇ ਗੱਡੀ ਚਲਾਉਂਦੇ ਸਮੇਂ ਘਬਰਾ ਗਏ ਕਿਉਂਕਿ ਮੀਡੀਆ ਦੀਆਂ ਕਈ ਕਾਰਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਥਾਮਸ ਦੇ ਸ਼ਨੀਵਾਰ ਨੂੰ ਹੋਣ ਵਾਲੇ ਸ਼ਾਹੀ ਵਿਆਹ ਵਿਚ ਸ਼ਾਮਲ ਹੋਣ ਦੇ ਬਾਰੇ ਵਿਚ ਜਾਣਕਾਰੀ ਸਪਸ਼ੱਟ ਨਹੀਂ ਹੈ। ਸਮਾਂਥਾ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਹਾਲ ਵਿਚ ਹੀ ਦਿਲ ਦਾ ਦੌਰਾ ਪਿਆ ਸੀ ਅਤੇ ਉਹ 'ਅਵਿਸ਼ਵਾਸੀ ਤਰੀਕੇ' ਨਾਲ ਤਣਾਅ ਦਾ ਸਾਹਮਣਾ ਕਰ ਰਹੇ ਹਨ। ਖਬਰਾਂ ਮੁਤਾਬਕ ਥਾਮਸ ਨੇ ਸੈਲੀਬ੍ਰਿਟੀ ਵੈਬਸਾਈਟ 'ਟੀ.ਐੱਮ.ਜੈੱਡ.' ਨੂੰ ਕਿਹਾ ਕਿ ਉਨ੍ਹਾਂ ਦੀ ਵਿਆਹ ਵਿਚ ਆਉਣ ਦੀ ਯੋਜਨਾ ਨਹੀਂ ਹੈ। ਮੇਗਨ ਮਾਰਕੇਲ ਅਤੇ ਪ੍ਰਿੰਸ ਹੈਰੀ ਨੇ ਥਾਮਸ ਮਾਰਕੇਲ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਮੇਗਨ ਅਤੇ ਹੈਰੀ ਸ਼ਨੀਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।
Video: 'ਕਾਨਸ' 'ਚ ਸ਼ਾਮਲ ਹੋਣ ਗਈ ਸੋਨਮ ਦੀ ਗੱਡੀ ਦੀ ਸਕਿਓਰਟੀ ਗਾਰਡਜ਼ ਨੇ ਲਈ ਤਲਾਸ਼ੀ
NEXT STORY