ਚੇਨਈ— ਤਾਮਿਲਨਾਡੂ 'ਚ ਸਟਰਲਾਈਟ ਹਿੰਸਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਦ੍ਰਾਵਿੜ ਮੁਨੇਤਰ ਕਸ਼ਗਮ (ਡੀ.ਐੈੱਮ.ਕੇ.) ਦੇ ਕਾਰਜਕਾਰੀ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਐੈੱਮ.ਕੇ. ਸਟਾਲਿਨ, ਪਾਰਟੀ ਦੀ ਰਾਜਸਭਾ ਸੰਸਦ ਕਨੀਮੋਝੀ ਅਤੇ ਕਈ ਕਾਰਜਕਰਤਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਡੀ. ਐੈੱਮ. ਕੇ. ਅਤੇ ਹੋਰ ਰਾਜਨੀਤਿਕ ਦਲਾਂ ਨੇ ਸਟਰਲਾਈਟ ਦੇ ਖਿਲਾਫ ਪ੍ਰਦੇਸ਼ ਭਰ 'ਚ ਬੰਦ ਦੀ ਅਪੀਲ ਕੀਤੀ। ਉਹ ਮੁੱਖ ਮੰਤਰੀ ਈ.ਕੇ. ਪਲਾਨੀਸਵਾਮੀ ਦੇ ਅਸਤੀਫੇ ਅਤੇ ਸਟਰਲਾਈਟ ਕਾਪਰ ਕੰਪਨੀ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਸਟਾਲਿਨ ਨੂੰ ਹਿੰਸਾ ਦੌਰਾਨ ਪ੍ਰਦਸ਼ਨ ਅਤੇ ਰਸਤਾ ਰੋਕੋ ਅੰਦੋਲਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਉਥੋਂ ਤੋਂ ਇਕ ਸੌ ਕਿ. ਮੀ. ਦੂਰ ਅਚਾਰਾਪਕਮ 'ਚ ਪਾਰਟੀ ਵਰਕਰਾਂ ਦੇ ਇਥੇ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ। ਪ੍ਰਦਰਸ਼ਨ 'ਚ ਸ਼ਾਮਲ ਨਵ- ਜੋੜੇ ਸਮੇਤ ਸੈਂਕੜਿਆਂ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀ. ਐੈੱਮ. ਕੇ . ਅਤੇ ਹੋਰ ਸਹਿਯੋਗੀ ਦਲਾਂ ਦੇ ਵਰਕਰਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਚੇਨਈ 'ਚ ਕਈ ਸਥਾਨਾਂ 'ਤੇ ਪ੍ਰਦਰਸ਼ਨ ਕੀਤਾ, ਜਿਸ ਨਾਲ ਕਈ ਇਲਾਕਿਆਂ 'ਚ ਆਵਾਜਈ ਪ੍ਰਭਾਵਿਤ ਹੋਈ। ਮਾਰਕਸਵਾਦੀ ਕੰਮਿਊਨਿਟੀ ਪਾਰਟੀ ਦੇ ਵਰਕਰਾਂ ਨੇ ਇਸ ਮੁੱਦੇ 'ਤੇ ਸੂਬੇ 'ਚ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਕੀਤਾ। ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਸਮੇਤ ਵੱਖ-ਵੱਖ ਵਿਦਿਆਰਥੀ ਸੰਗਠਨਾਂ ਦੇ ਮੈਂਬਰਾਂ ਨੇ ਬੰਦ ਦੇ ਸਮਰਥਨ 'ਚ ਪ੍ਰਦਰਸ਼ਨ ਕੀਤੇਹਨ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਥੁਥੂਕੁਡੀ 'ਚ ਵੇਦਾਂਤਾ ਸਮੂਹ ਦੇ ਸਟਰਲਾਈਟ ਤਾਂਬਾ ਕੰਪਨੀ ਦੇ ਵਿਰੋਧ 'ਚ ਭੜਕੀ ਹਿੰਸਾ ਦੇ ਦੋ ਦਿਨ ਬਾਅਦ ਕਲ ਇਸ ਪ੍ਰਦਰਸ਼ਨ ਨੂੰ ਤੁਰੰਤ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਹਿੰਸਾ 'ਚ ਹੁਣ ਤੱਕ 13 ਲੋਕ ਮਾਰੇ ਗਏ ਹਨ।
ਜੂਟ ਆਈਟਮਸ ਨਾਲ ਘਰ ਨੂੰ ਦਿਓ ਸਟਾਈਲਿਸ਼ ਅਤੇ ਟ੍ਰੈਂਡੀ ਲੁੱਕ
NEXT STORY