ਨਵੀਂ ਦਿੱਲੀ - ਮੌਜੂਦਾ ਆਮਦਨ ਟੈਕਸ ਕਾਨੂੰਨ 1961 ਦੀ ਸਮੀਖਿਆ ਕਰਨ ਅਤੇ ਦੇਸ਼ ਦੀਆਂ ਆਰਥਕ ਜਰੂਰਤਾਂ ਦੇ ਬਰਾਬਰ ਨਵਾਂ ਪ੍ਰਤੱਖ ਟੈਕਸ ਕਾਨੂੰਨ ਦਾ ਮਸੌਦਾ ਤਿਆਰ ਕਰਨ ਲਈ ਗਠਿਤ ਕਿਰਤਬਲ ਦੀ ਮਿਆਦ 3 ਮਹੀਨੇ ਵਧਾ ਦਿੱਤੀ ਗਈ ਹੈ। ਇਸ ਕਿਰਤਬਲ ਦੇ ਗਠਨ ਤੋਂ 6 ਮਹੀਨਿਆਂ ਦੇ ਅੰਦਰ ਨਵੇਂ ਕਾਨੂੰਨ ਦਾ ਮਸੌਦਾ ਦੇਣਾ ਸੀ, ਜੋ ਅੱਜ ਇਸ ਦਾ ਆਖਰੀ ਦਿਨ ਸੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਕਿਰਤਬਲ ਦੀ ਮਿਆਦ 3 ਮਹੀਨੇ ਵਧਾਈ ਗਈ ਹੈ। ਕਿਰਤਬਲ ਦੀ ਮਿਆਦ ਵਧਾਏ ਜਾਣ ਦੇ ਮੱਦੇਨਜ਼ਰ ਹੁਣ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨਵਾਂ ਆਮਦਨ ਟੈਕਸ ਕਾਨੂੰਨ ਇਸ ਕਾਰਜਕਾਲ 'ਚ ਲਾਗੂ ਨਹੀਂ ਕਰ ਸਕੇਗੀ।
ਐੱਸ.ਸੀ./ਐੱਸ.ਟੀ. ਐਕਟ ਨੂੰ ਲਾਗੂ ਕਰਨ ਲਈ ਡੀ. ਸੀ ਨੂੰ ਸੌਂਪਿਆ ਮੰਗ ਪੱਤਰ
NEXT STORY