ਮੁੰਬਈ (ਬਿਊਰੋ)— ਦੁਬਈ ਵਿਚ ਘੁੰਮਣ ਲਈ ਬਹੁਤ-ਸਾਰਆਂ ਖੂਬਸੂਰਤ ਥਾਵਾਂ ਹਨ। ਇੱਥੇ ਘੁੰਮਣ ਲਈ ਹਰ ਸਾਲ ਕਈ ਯਾਤਰੀ ਆਉਂਦੇ ਹਨ। ਦੁਬਈ ਘੁੰਮਣ ਲਈ ਤੁਸੀਂ ਵੀ ਬੱਸ ਜਾਂ ਮੈਟਰੋ ਟ੍ਰੇਨ ਵਿਚ ਸਫਰ ਕਰਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਪਾਣੀ 'ਤੇ ਤੈਰਨ ਵਾਲੀ ਬੱਸ ਬਾਰੇ ਦੱਸਣ ਜਾ ਰਹੇ ਹਾਂ। ਦੁਬਈ ਦੀ ਇਹ ਬੱਸ ਸੜਕ ਦੇ ਨਾਲ-ਨਾਲ ਪਾਣੀ ਵਿਚ ਵੀ ਤੈਰਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਕੁਝ ਗੱਲਾਂ।
Al Diyafa Tourism Dubai ਦੁਆਰਾ ਸ਼ੁਰੂ ਕੀਤੀ ਗਈ ਇਹ ਬੱਸ ਤੁਹਾਨੂੰ ਸਾਰੇ ਟੂਰਿਸਟ ਪਲੇਸ ਦਾ ਸਫਰ ਕਰਵਾਏਗੀ। ਇਹ ਪਹਿਲੀ ਅਜਿਹੀ ਬੱਸ ਹੈ, ਜਿਸ ਵਿਚ ਤੁਹਾਨੂੰ ਬਾਥਰੂਮ, ਸਾਉਂਡ ਸਿਸਟਮ, ਟੀ.ਵੀ. ਅਤੇ ਡੀ.ਵੀ.ਡੀ. ਪਲੇਅਰ ਵਰਗੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਇਹ ਬੱਸ ਤੁਹਾਨੂੰ ਦੁਬਈ ਟੂਰਿਸਟ ਪਲੇਸ ਘੂਮਾਉਣ ਦੇ ਨਾਲ-ਨਾਲ ਇਸ ਨੂੰ ਆਕਰਸ਼ਕ ਬਣਾਉਣ ਦੀ ਪੂਰੀ ਸਹੂਲਤ ਦਿੰਦੀ ਹੈ।
ਵੰਡਰ ਬੱਸ ਟੂਰ ਬੁਰਜੂਮਨ ਸੈਂਟਰ ਤੋਂ ਸ਼ੁਰੂ ਹੁੰਦਾ ਹੈ ਅਤੇ ਉੱਥੇ ਤੋਂ ਇਹ ਤੁਹਾਨੂੰ ਦੁਬਈ ਦੇ ਖੂਬਸੂਰਤ ਸ਼ਹਿਰ ਦੇ ਨੇੜੇ ਲੈ ਜਾਂਦਾ ਹੈ। ਇਸ ਦੀ ਸਭਤੋਂ ਚੰਗੀ ਗੱਲ ਇਹ ਹੈ ਕਿ ਇਹ ਤੁਹਾਨੂੰ ਦੁਬਈ ਕਰੀਕ 'ਚ ਲੈ ਜਾ ਕੇ ਸੜਕ ਅਤੇ ਪਾਣੀ ਦੋਵਾਂ ਦੀ ਸੈਰ ਕਰਵਾਉਂਦੀ ਹੈ, ਜੋ ਕਿ ਤੁਹਾਡੇ ਟਰਿੱਪ ਨੂੰ ਹੋਰ ਵੀ ਮਜ਼ੇਦਾਰ ਬਣਾਉਂਦੀ ਹੈ।
ਹਰ ਬੱਸ ਵਿਚ ਕਰੀਬ 38 ਤੋਂ 42 ਸੀਟਾਂ ਹਨ ਅਤੇ ਇਸ ਦਾ ਸਫਰ ਕਰੀਬ 1.5 ਘੰਟੇ ਦਾ ਹੁੰਦਾ ਹੈ। ਬੱਸਾਂ ਵਿਚ 38 ਅਤੇ 42 ਸੀਟਾਂ ਅਤੇ ਆਮਤੌਰ ਪਾਣੀ ਦੇ ਪੱਧਰ ਅਨੁਸਾਰ ਇਹ ਬੱਸ ਰੋਜ਼ਾਨਾ 4-5 ਵਾਰ ਟਰੈਵਲ ਕਰਦੀ ਹੈ। ਇਸ ਬੱਸ ਵਿਚ ਬੈਠ ਕੇ ਦੁਬਈ ਦਾ ਨਜ਼ਾਰਾ ਲੈਣ ਦਾ ਮਜ਼ਾ ਤੁਹਾਡੇ ਸਫਰ ਨੂੰ ਯਾਦਗਾਰ ਬਣਾ ਦੇਵੇਗਾ।
ਪੀ. ਐੱਸ. ਈ. ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਕਾਮਿਆਂ ਨੇ ਕੀਤੀ ਜਥੇਬੰਦਕ ਕਨਵੈਨਸ਼ਨ
NEXT STORY