ਅੰਕਾਰਾ— ਤੁਰਕੀ ਵਿਚ 30 ਸਾਲ ਦੇ ਇਕ ਬ੍ਰਿਟਿਸ਼ ਸੈਲਾਨੀ ਦੀ ਜਹਾਜ਼ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ। ਇਹ ਸੈਲਾਨੀ 15 ਫੁੱਟ ਦੀ ਉਚਾਈ ਤੋਂ ਰਨਵੇਅ 'ਤੇ ਡਿੱਗ ਗਿਆ ਸੀ, ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਹੀ ਮਿੰਟਾਂ ਬਾਅਦ ਇਸ ਦੀ ਮੌਤ ਹੋ ਗਈ। ਡਿੱਗਣ ਕਾਰਨ ਇਸ ਦੀਆਂ ਪਸਲੀਆਂ ਟੁੱਟ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਮੰਗਲਵਾਰ ਸਵੇਰੇ ਤੁਰਕੀ ਦੇ ਡਲਮੈਨ ਹਵਾਈਅੱਡੇ 'ਤੇ ਵਾਪਰਿਆ। ਇਸ ਵਿਅਕਤੀ ਦਾ ਨਾਂ ਐਂਡਰਿਊ ਪਾਲ ਵੇਸਟਲੇਕ ਦੱਸਿਆ ਜਾ ਰਿਹਾ ਹੈ ਅਤੇ ਇਹ ਛੁੱਟੀਆਂ ਮਨਾਉਣ ਲਈ ਤੁਰਕੀ ਆਇਆ ਹੋਇਆ ਸੀ।
3 ਦਿਨ ਤੋਂ ਕਰ ਰਿਹਾ ਸੀ ਫਲਾਈਟ ਦਾ ਇੰਤਜ਼ਾਰ—
ਐਂਡਰਿਊ 3 ਦਿਨ ਤੋਂ ਤੁਰਕੀ ਦੇ ਹਵਾਈਅੱਡੇ 'ਤੇ ਯੂ.ਕੇ ਜਾਣ ਵਾਲੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੀ ਟਿਕਟ ਗੁਆਚ ਗਈ ਸੀ ਅਤੇ ਇਸ ਕਾਰਨ ਉਹ ਹਵਾਈਅੱਡੇ 'ਤੇ ਫੱਸ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਤੜਕੇ ਸਵੇਰੇ 3 ਵਜੇ ਜਹਾਜ਼ 'ਤੇ ਚੜ੍ਹੇ ਅਤੇ ਉਦੋਂ ਹੀ ਕੈਬਿਨ ਕਰੂ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਹਾਜ਼ 'ਚੋਂ ਹੇਠਾਂ ਉਤਰਨ ਦਾ ਹੁਕਮ ਦਿੱਤਾ ਗਿਆ ਪਰ ਉਹ ਜਹਾਜ਼ ਤੋਂ ਹੇਠਾਂ ਨਹੀਂ ਉਤਰੇ ਅਤੇ ਜਿੱਦ 'ਤੇ ਅੜੇ ਰਹੇ ਅਤੇ ਬਹਿਸ ਦੌਰਾਨ ਉਹ ਰਨਵੇਅ 'ਤੇ ਡਿੱਗ ਗਏ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਵੱਲੋਂ ਕਿਹਾ ਗਿਆ ਹੈ ਕਿ ਤੁਰਕੀ ਵਿਚ ਇਸ ਬ੍ਰਿਟਿਸ਼ ਨਾਗਰਿਕ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਡਲਮੈਨ ਹਵਾਈਅੱਡਾ ਦੱਖਣੀ-ਪੱਛਮੀ ਤੁਰਕੀ ਵਿਚ ਹੈ। ਇੱਥੇ ਹਰ 40 ਲੱਖ ਤੋਂ ਵਧ ਸੈਲਾਨੀ ਆਉਂਦੇ ਹਨ।
ਬੱਚਿਆਂ ਨੂੰ ਪੌਸ਼ਟਿਕ ਖਾਣਾ ਖਾਣ ਸਬੰਧੀ ਕੀਤਾ ਜਾਗਰੂਕ
NEXT STORY