ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਟੀ. ਐੱਸ. ਕਵਰਡ ਗੋਦਾਮ 'ਚੋਂ 7 ਮਈ ਨੂੰ ਕਣਕ ਨਾਲ ਭਰੇ ਟਰੱਕ ਦੇ ਸ਼ੱਕੀ ਹਾਲਾਤ 'ਚ ਗਾਇਬ ਹੋਣ ਅਤੇ 3 ਦਿਨ ਬਾਅਦ ਜ਼ਿਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਤੋਂ ਖਾਲੀ ਖੜ੍ਹੇ ਟਰੱਕ ਦੀ ਬਰਾਮਦਗੀ ਹੋਣ ਦੇ ਮਾਮਲੇ ਦਾ ਭੇਤ ਅੱਜ ਵੀ ਬਰਕਰਾਰ ਹੈ ਕਿ ਆਖਿਰ 500 ਬੋਰੀਆਂ ਕਣਕ ਕਿੱਥੇ ਗਾਇਬ ਹੋ ਗਈ ਅਤੇ ਇਸ ਕਣਕ ਨੂੰ ਗਾਇਬ ਕਰਨ ਵਾਲੇ ਕੌਣ ਹਨ। 13 ਦਿਨ ਬੀਤ ਜਾਣ ਦੇ ਬਾਅਦ ਵੀ ਜਿੱਥੇ ਪਨਸਪ ਮਹਿਕਮੇ ਲਈ 5 ਲੱਖ ਰੁਪਏ ਦੀ ਕਣਕ ਚੋਰੀ ਦਾ ਮਾਮਲਾ ਗੁੱਝਾ ਭੇਤ ਬਣਿਆ ਹੋਇਆ ਹੈ ਉਥੇ ਹੀ ਸਥਾਨਕ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦਾ ਅਜੇ ਵੀ ਦਾਅਵਾ ਠੋਕ ਰਹੀ ਹੈ।
ਇਸ ਸਬੰਧੀ ਜਦੋਂ ਪਨਸਪ ਮਹਿਕਮੇ ਦੇ ਡੀ. ਡੀ. ਐੱਮ. ਸੰਦੀਪ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਸਪੈਕਟਰ ਰਾਜਬੀਰ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਹਿਕਮੇ ਵੱਲੋਂ ਥਾਣਾ ਝਬਾਲ ਵਿਖੇ ਮੁਕੱਦਮਾ ਦਰਜ ਕਰਵਾ ਕੇ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰਨ ਲਈ ਪੁਲਸ ਤੋਂ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਨਸਪ ਵੱਲੋਂ ਪੁਲਸ ਤੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਗੋਦਾਮ 'ਚੋਂ ਕਣਕ ਸਣੇ ਟਰੱਕ ਦੇ ਗਾਇਬ ਹੋਣ ਸਮੇਂ ਸਬੰਧਤ ਮੋਬਾਇਲ ਟਾਵਰ ਦੀ ਰੇਂਜ 'ਚ ਆਏ ਉਹ ਸਾਰੇ ਮੋਬਾਇਲ ਨੰਬਰ ਖੰਗਾਲੇ ਜਾਣ ਤਾਂ ਜੋ ਮਹਿਕਮੇ ਦੀ ਕਰੀਬ 5 ਲੱਖ ਰੁਪਏ ਦੀ ਕਣਕ ਚੋਰੀ ਕਰਨ ਵਾਲੇ ਲੋਕਾਂ ਦੇ ਚਿਹਰੇ ਬੇਨਕਾਬ ਹੋ ਸਕਣ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੁਲਸ ਨੂੰ ਕਣਕ ਚੋਰੀ ਦੇ ਕੁਝ ਗੁਪਤ ਸੁਰਾਗ ਹੱਥ ਲੱਗੇ ਹਨ, ਮਾਮਲੇ ਦੀ ਬਹੁਤ ਹੀ ਬਾਰੀਕੀ ਨਾਲ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਸਰਪੰਚ ਮੋਨੂੰ ਚੀਮਾ ਨੇ ਐਲਾਨ ਕੀਤਾ ਹੈ ਕਿ ਚੋਰਾਂ ਸਬੰਧੀ ਸੂਚਨਾ ਦੇਣ ਅਤੇ ਕਣਕ ਦੀ ਬਰਾਮਦਗੀ ਕਰਵਾਉਣ ਵਾਲੇ ਨੂੰ ਉਹ 50 ਹਜ਼ਾਰ ਰੁਪਏ ਦਾ ਇਨਾਮ ਦੇਣਗੇ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ
ਬੋਲ਼ੇਪਨ ਦੇ ਸ਼ਿਕਾਰ ਵਿਅਕਤੀ ਲਈ ਬਣਾਇਆ ਗਿਆ ਵਿਸ਼ੇਸ਼ ਡਿਵਾਈਸ
NEXT STORY