ਮੁੰਬਈ—ਆਈ. ਪੀ. ਐੱਲ. ਦੀ ਤਰਜ਼ 'ਤੇ ਮਹਿਲਾ ਕ੍ਰਿਕਟ ਮੈਚ ਲਈ ਮੰਚ ਤਿਆਰ ਹੈ, ਜਿਸ 'ਚ ਕੱਲ ਇਥੋਂ ਦੇ ਵਾਨਖੇੜੇ ਮੈਦਾਨ 'ਚ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਟ੍ਰੇਲਬਲੇਜ਼ਰਸ ਅਤੇ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਸੁਪਰਨੋਵਾ ਦੀਆਂ ਟੀਮਾਂ ਪ੍ਰਦਰਸ਼ਨੀ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਨੂੰ ਦੇਸ਼ 'ਚ ਮਹਿਲਾ ਟੀ-20 ਲੀਗ ਲਈ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ।
ਮੈਚ 'ਚ ਭਾਰਤੀ ਖਿਡਾਰਨਾਂ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੂਜੀ ਬੇਟਸ, ਆਸਟਰੇਲੀਆ ਦੀ ਐਲਿਸਾ ਹੀਲੀ, ਬੇਥ ਮੂਨੀ, ਐਲਿਸਾ ਪੇਰੀ, ਮੇਗਾਨ ਸ਼ਟ ਤੇ ਇੰਗਲੈਂਡ ਦੀ ਡੇਨੀਅਲ ਯਾਟ ਵਰਗੀਆਂ ਧਾਕੜ ਵੀ ਹਿੱਸਾ ਲੈ ਰਹੀਆਂ ਹਨ।
ਇਹ ਮੈਚ ਕੱਲ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਜਾਣ ਵਾਲੇ ਆਈ. ਪੀ. ਐੱਲ. ਦੇ ਪਹਿਲੇ ਕੁਆਲੀਫਾਇਰ ਮੈਚ ਤੋਂ ਪਹਿਲਾਂ ਖੇਡਿਆ ਜਾਵੇਗਾ।
ਸਮ੍ਰਿਤੀ ਨੇ ਪੱਤਰਕਾਰਾਂ ਨੂੰ ਇਥੇ ਕਿਹਾ, ''ਇਸ ਪ੍ਰਦਰਸ਼ਨੀ ਮੈਚ 'ਚ ਖੇਡਣਾ ਸਾਡੇ ਸਭ ਲਈ ਕਾਫੀ ਖੁਸ਼ ਹੋਣ ਵਾਲਾ ਪਲ ਹੈ ਤੇ ਅਸੀਂ ਇਸ ਮੌਕੇ ਲਈ ਬੀ. ਸੀ. ਸੀ. ਆਈ. ਦੇ ਧੰਨਵਾਦੀ ਹਾਂ। ਇਹ ਆਈ. ਪੀ. ਐੱਲ. ਵੱਲ ਇਕ ਕਦਮ ਹੋਵੇਗਾ ਤੇ ਉਮੀਦ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰੀਏ ਤਾਂ ਕਿ ਦਰਸ਼ਕ ਤੇ ਬੀ. ਸੀ. ਸੀ. ਆਈ. ਨਾਲ ਜੁੜੇ ਲੋਕ ਮਹਿਲਾ ਆਈ. ਪੀ. ਐੈੱਲ. ਬਾਰੇ ਸੋਚ ਸਕਣ।''
ਤਰਨਤਾਰਨ ਤੋਂ ਭੱਜਿਆ ਬੱਚਾ ਲੋਕਾਂ ਨੇ ਫੜ ਕੇ ਸੁਜਾਨਪੁਰ ਪੁਲਸ ਹਵਾਲੇ ਕੀਤਾ
NEXT STORY