ਸ਼੍ਰੀਨਗਰ,(ਭਾਸ਼ਾ)— ਰਮਜ਼ਾਨ ਦੇ ਪਾਕਿ ਮਹੀਨੇ 'ਚ ਇਕਪਾਸੜ ਜੰਗਬੰਦੀ ਨਾਲ ਕਸ਼ਮੀਰ 'ਚ ਅੱਤਵਾਦ ਰੋਕੂ ਮੁਹਿੰਮ ਭਾਵੇਂ ਹੀ ਰੁਕ ਗਈ ਹੈ ਪਰ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਸਮੂਹਾਂ 'ਚ ਸਥਾਨਕ ਨੌਜਵਾਨਾਂ ਦੀ ਭਰਤੀ 'ਚ ਵਾਧਾ ਹੋਣ ਦੀ ਚਿਤਾਵਨੀ ਦਿੱਤੀ ਹੈ। ਇਹ ਗਿਣਤੀ ਹੁਣ 80 ਦੇ ਪਾਰ ਪਹੁੰਚ ਗਈ ਹੈ ਅਤੇ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰ ਕਈ ਪਾਸਿਓਂ ਘੁਸਪੈਠ ਦੀਆਂ ਘਟਨਾਵਾਂ 'ਚ ਵਾਧਾ ਚਿੰਤਾਜਨਕ ਹੈ। ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ ਕਸ਼ਮੀਰ ਦੇ ਬਹੁਤ ਨਾਜ਼ੁਕ ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿਆਂ 'ਚ ਆਈ. ਐੱਸ. ਆਈ. ਐੱਸ. ਕਸ਼ਮੀਰ ਤੇ ਅਲ-ਕਾਇਦਾ ਦੀ ਸਹਿਯੋਗੀ ਹੋਣ ਦਾ ਦਾਅਵਾ ਕਰਨ ਵਾਲੇ ਅੰਸਾਰ ਗਜਵਾਤ-ਉਲ-ਹਿੰਦ ਵਰਗੇ ਅੱਤਵਾਦੀ ਸੰਗਠਨਾਂ ਸਮੇਤ ਕਈ ਅੱਤਵਾਦੀ ਸਮੂਹਾਂ 'ਚ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਦਾ ਜੁੜਨਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਈ ਦੇ ਮਹੀਨੇ 'ਚ ਘੱਟੋ-ਘੱਟ 20 ਤੋਂ ਜ਼ਿਆਦਾ ਨੌਜਵਾਨ ਅੱਤਵਾਦੀ ਸਮੂਹਾਂ 'ਚ ਸ਼ਾਮਲ ਹੋਏ।
ਇਨ੍ਹਾਂ 'ਚ ਸਰਕਾਰੀ ਪਾਲੀਟੈਕਨਿਕ ਤੋਂ ਡਿਪਲੋਮਾ ਕਰ ਰਿਹਾ ਚੌਥੇ ਸਮੈਸਟਰ ਦਾ ਵਿਦਿਆਰਥੀ ਰਊਫ ਵੀ ਸ਼ਾਮਲ ਹੈ। ਰਊਫ ਗੰਦਰਬਲ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਪੇਸ਼ੇ ਤੋਂ ਯੂਨਾਨੀ ਡਾਕਟਰ ਤੇ ਆਈ. ਪੀ. ਐੱਸ. ਅਧਿਕਾਰੀ ਇਨਾਮੁਲਹਕ ਮੇਂਗਨੂੰ ਦੇ ਭਰਾ ਦੇ ਸ਼ੋਪੀਆਂ ਤੋਂ ਲਾਪਤਾ ਹੋਣ ਦੀ ਰਿਪੋਰਟ ਹੈ ਤੇ ਖਦਸ਼ਾ ਹੈ ਕਿ ਉਹ ਵੀ ਅੱਤਵਾਦੀ ਸਮੂਹ 'ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਪ੍ਰੈਲ ਅਖੀਰ ਤਕ ਇਹ ਅੰਕੜਾ 45 ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੋਰ 16 ਲੋਕਾਂ ਦੇ ਵੀ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ, ਜੋ ਮੁੱਖ ਤੌਰ 'ਤੇ ਸ਼ੋਪੀਆਂ ਤੇ ਪੁਲਵਾਮਾ ਜ਼ਿਲਿਆਂ ਤੋਂ ਸੀ। ਬਹਰਹਾਲ ਇਹ ਵੀ ਅੱਤਵਾਦੀ ਸਮੂਹਾਂ 'ਚ ਸ਼ਾਮਲ ਹੋਏ ਹਨ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਦੀਆਂ ਘਟਨਾਵਾਂ ਵੀ ਵਧੀਆਂ ਹਨ ਤੇ ਕੁਝ ਅੱਤਵਾਦੀ ਕਸ਼ਮੀਰ ਘਾਟੀ 'ਚ ਐੱਲ. ਓ. ਸੀ. ਤੇ ਜੰਮੂ ਖੇਤਰ ਦੇ ਪੁੰਛ ਤੇ ਰਾਜੌਰੀ ਜ਼ਿਲਿਆਂ ਤੋਂ ਘੁਸਪੈਠ ਕਰਨ 'ਚ ਸਫਲ ਰਹੇ, ਇਸ ਨਾਲ ਬੀ. ਐੱਸ. ਐੱਫ. ਲਈ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ।
ਗਵਾਟੇਮਾਲਾ 'ਚ ਲੱਗੇ ਭੂਚਾਲ ਦੇ ਝਟਕੇ
NEXT STORY