ਜਲੰਧਰ — ਅੱਜ ਦੇ ਸਮੇਂ 'ਚ ਲੋਕਾਂ ਦਾ ਰਹਿਣ-ਸਹਿਣ ਬਹੁਤ ਬਦਲ ਗਿਆ ਹੈ ਖਾਸ ਕਰਕੇ ਨੌਜਵਾਨਾਂ ਦਾ। ਨੌਜਵਾਨਾਂ ਨੂੰ ਲੱਗਦਾ ਹੈ ਕਿ ਸਿਗਰੇਟ ਪੀਣ ਨਾਲ ਉਨ੍ਹਾਂ ਨੂੰ ਮਾਨਸਿਕ ਰਾਹਤ ਮਿਲਦੀ ਹੈ, ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਸਿਗਰੇਟ ਦੀ ਆਦਤ ਕਿਸੇ ਵੀ ਸੂਰਤ 'ਚ ਚੰਗੀ ਨਹੀਂ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਸਫਲ ਨਹੀਂ ਹੁੰਦੇ। ਜੇਕਰ ਤੁਸੀਂ ਵੀ ਇਸ ਆਦਤ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਘਰੇਲੂ ਤਰੀਕੇ ਨੂੰ ਅਪਣਾ ਕੇ ਸਿਗਰੇਟ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ।
ਜੇਕਰ ਆਪਣੇ ਕਿਸੇ ਨੂੰ ਬਚਾਉਣਾ ਚਾਹੁੰਦੇ ਹੋ ਇਸ ਬੂਰੀ ਲਤ ਤੋਂ, ਤਾਂ ਉਸਨੂੰ ਬਿਨ੍ਹਾਂ ਦੱਸੇ ਵੀ ਇਹ ਕਾੜ੍ਹਾ ਪਿਆ ਸਕਦੇ ਹੋ।
ਸਮੱਗਰੀ
— 400 ਗ੍ਰਾਮ ਬਰਾਉਨ ਸ਼ੂਗਰ
—ਲਸਣ
—2 ਚਮਚ ਹਲਦੀ ਪਾਊਡਰ
— ਪਾਣੀ
—ਅਦਰਕ
ਵਿਧੀ— ਕਾੜ੍ਹਾ ਬਣਾਉਣ ਲਈ 1 ਲੀਟਰ ਪਾਣੀ 'ਚ 400 ਗ੍ਰਾਮ ਪਾਊਡਰ ਸ਼ੂਗਰ ਪਾ ਕੇ ਧੀਮੀ ਅੱਗ 'ਤੇ ਪਕਾਓ। ਇਸ ਤੋਂ ਬਾਅਦ ਇਸ 'ਚ ਥੋੜਾ ਜਿਹਾ ਲਸਣ ਪਾਓ। ਹੁਣ ਇਸ 'ਚ ਅਦਰਕ , 2 ਚਮਚ ਹਲਦੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਪਕਾਓ। ਇਸ ਦਾ ਸੇਵਨ ਦਿਨ 'ਚ 2 ਵਾਰ ਕਰੋ। ਇਸ ਦਾ ਸੇਵਨ ਕਰਨ ਨਾਲ ਸਿਗਰੇਟ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਕਾੜ੍ਹੇ ਦੇ ਨਾਲ ਕਸਰਤ ਕਰਨਾ ਵੀ ਜ਼ਰੂਰੀ ਹੈ ।
ਕੀ ਤੁਸੀਂ ਜਾਣਦੇ ਹੋ ਅੱਜਕੱਲ੍ਹ ਦੇ ਰਿਸ਼ਤਿਆਂ ਦਾ ਇਹ ਕੌੜਾ ਸੱਚ?
NEXT STORY