ਨਿਊਯਾਰਕ— ਟਾਈਪ 2 ਸ਼ੂਗਰ (ਖੂਨ 'ਚ ਸ਼ੂਗਰ ਦਾ ਵੱਧਣਾ) ਤੋਂ ਪੀੜਤ ਅਤੇ ਕਾਂਨਜੈਸਟਿਵ ਹਰਟ ਫੇਲਯੋਰ (ਦਿਲ ਦੀ ਰਫਤਾਰ ਰੁਕਣ) ਕਾਰਨ ਹਸਪਤਾਲ ਵਿਚ ਦਾਖਲ ਹੋਣ ਵਾਲਾ ਚਾਰ 'ਚੋਂ ਇਕ ਰੋਗੀ ਹੀ ਅਗਲੇ 18 ਮਹੀਨੇ ਤੱਕ ਜਿਊਂਦਾ ਰਹਿ ਸਕਿਆ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਹ ਨਤੀਜਾ ਸ਼ੂਗਰ ਅਤੇ ਦਿਲ ਦੇ ਗੰਭੀਰ ਰੋਗ ਤੋਂ ਪੀੜਤ ਮਰੀਜ਼ਾਂ ਦੀ ਦਸ਼ਾ ਨੂੰ ਦੱਸਦਾ ਹੈ। ਯੂਨੀਵਰਸਿਟੀ ਆਫ ਕਨੈਕਟਿਕਟ ਹੈਲਥ ਸੈਂਟਰ (ਯੂਕਾਨ ਹੈਲਥ) ਦੇ ਮੁਖ ਖੋਜਕਾਰ ਵਿਲੀਅਮ ਬੀ. ਵ੍ਹਾਈਟ ਨੇ ਕਿਹਾ ਕਿ ਦਿਲ ਦੇ ਗੰਭੀਰ ਰੋਗ ਦੇ ਨਾਲ ਟਾਈਪ 2 ਸ਼ੂਗਰ ਦੇ ਮਰੀਜ਼ਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਅਗਲੇ ਅਟੈਕ ਨੂੰ ਰੋਕਿਆ ਜਾ ਸਕੇ। ਟਾਈਪ 2 ਡਾਇਬਟੀਜ਼ ਤੋਂ ਪੀੜਤ ਲੋਕਾਂ ਨੂੰ ਦਿਲ ਦੇ ਰੋਗਾਂ ਦੀ ਸੰਭਾਵਨਾ ਆਮ ਲੋਕਾਂ ਤੋਂ ਵੱਧ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਮੋਟਾਪਾ ਅਤੇ ਹੋਰ ਬੀਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ ਅਤੇ ਸਰੀਰ ਵਿਚ ਵਧਿਆ ਕੋਲੈਸਟ੍ਰਾਲ ਦੋਹਾਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸ਼ੂਗਰ ਘਟਾਉਣ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਿਲ ਨੂੰ ਗੰਭੀਰ ਨੁਕਸਾਨ ਪਹੁੰਚੀਆਂ ਹਨ।
ਵਿਟਾਮਿਨ ਦੀ ਘਾਟ ਨਾਲ ਹੋ ਸਕਦੈ ਮਾਈਗ੍ਰੇਨ!
NEXT STORY