ਮੁੰਬਈ—ਕੇਕ ਸਭ ਦੀ ਪਸੰਦੀਦਾ ਡਿਸ਼ ਹੈ ਪਰ ਖਾਸ ਕਰਕੇ ਇਹ ਬੱਚਿਆਂ ਦੀ ਸਭ ਤੋਂ ਪਸੰਦੀਦਾ ਚੀਜ ਹੈ। ਉਹ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਜੇਕਰ ਇਸ 'ਚ ਸਟਰਾਅਬੇਰੀ ਅਤੇ ਚੀਜ਼ ਦਾ ਕੰਬੀਨੇਸ਼ਨ ਹੋਵੇ ਤਾਂ ਇਸ ਦਾ ਟੇਸਟ ਹੋਰ ਵੀ ਸਵਾਦ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਸਟਾਅਬੇਰੀ ਕੇਕ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਬਹੁਤ ਅਸਾਨੀ ਨਾਲ ਬਣਾ ਸਕਦੇ ਹੋ।
ਸਮੱਗਰੀ—
*5 ਆਟੇ ਦੇ ਕ੍ਰਿਸਪੀ ਬਿਸਕੁਟ
*3 ਕੱਪ ਵੇਨਿਲਾ ਕੇਕ ਦਾ ਮਿਕਸਚਰ
*1 ਕੱਪ ਕ੍ਰੀਮ ਚੀਜ਼
*1 ਕੱਪ ਗਾੜਾ ਦੁੱਧ
* 1 ਕੱਪ ਫੈਂਟੀ ਹੋਈ ਮਲਾਈ
* 15-20 ਸਟ੍ਰਾਬੇਰੀ
*ਵੇਨਿਲਾ ਕੇਕ ਦਾ ਮਿਸ਼ਰਣ ਤਿਆਰ ਕਰਨ ਦੀ ਸਮੱਗਰੀ
*1 ਕੱਪ ਮੈਦਾ
* 1/2 ਕੱਪ ਘਿਓ
*3/4 ਕੱਪ ਪੀਸੀ ਹੋਈ ਖੰਡ
*2/3 ਬੂੰਦਾਂ ਵੇਨਿਲਾ ਅਸੇਂਸ (ਫਲੇਵਰ)
ਕੇਕ ਮਿਸ਼ਰਣ ਤਿਆਰ ਕਰਨ ਦੀ ਵਿਧੀ—
ਮੈਦੇ ਅਤੇ ਬੈਕਿੰਗ ਦੇ ਪਾਊਡਰ ਨੂੰ ਚੰਗੀ ਤਰ੍ਹਾਂ ਛਾਣੋ ਅਤੇ ਖੰਡ ਨਾਲ ਮਿਲਾ ਲਓ। ਨਾਲ ਹੀ ਇਸ'ਚ ਥੋੜ੍ਹਾ-ਥੋੜ੍ਹਾ ਘਿਓ ਵੀ ਪਾਉਂਦੇ ਜਾਓ। ਹੁਣ ਫਿਰ ਤੋਂ ਮੈਦਾ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ ਤਾਂ ਕਿ ਗਿਲਟੀਆਂ ਨਾ ਬਣਨ। ਇਸ 'ਚ ਵੇਨਿਲਾ ਫਲੇਵਰ ਅਸੈਂਸ ਪਾ ਕੇ ਚੰਗਾ ਤਰ੍ਹਾਂ ਮਿਕਸ ਕਰੋ।
ਕੇਕ ਬਣਾਉਣ ਦੀ ਵਿਧੀ—
ਸਭ ਤੋਂ ਪਹਿਲਾਂ ਓਵਨ ਦੇ ਭਾਂਡੇ 'ਚ ਥੋੜ੍ਹਾ ਜਿਹਾ ਘਿਓ ਲਗਾ ਦਿਓ ਤਾਂ ਕਿ ਮਿਸ਼ਰਣ ਨਾ ਲੱਗੇ। ਹੁਣ ਇਸ 'ਚ 350 ਡਿਗਰੀ 'ਤੇ 25-30 ਮਿੰਟ ਤੱਕ ਚੰਗੀ ਤਰ੍ਹਾਂ ਬੇਕ ਕਰੋ। ਦੂਜੀ ਤਰਫ ਸਟਾਰਅਬੇਰੀ ਨੂੰ ਮੈਸ਼ ਕਰੋ ਅਤੇ ਉਸ 'ਚ ਕ੍ਰੀਮ ਚੀਜ਼, ਗਾੜੇ ਦੁੱਧ ਅਤੇ ਕੱਪ ਦੁੱਧ ਦਾ ਵੀ ਮਿਸ਼ਰਣ ਤਿਆਰ ਕਰ ਲਓ। ਓਵਨ 'ਚਂੋ ਕੇਕ ਕੱਢ ਦਿਓ ਅਤੇ ਉਸ 'ਚ ਇੱਕੋ ਜਿਹੇ ਛੇਦ ਅਤੇ ਸਟਰਾਅਬੇਰੀ ਦਾ ਮਿਸ਼ਰਣ ਉਸ 'ਤੇ ਫੈਲਾਅ ਦਿਓ। ਨਾਲ ਹੀ, ਇਸ ਦੇ ਉਪਰ ਫੈਂਟੀ ਹੋਈ ਕ੍ਰੀਮ ਪਾ ਕੇ ਪਲੇਨ ਕਰ ਦਿਓ। ਪੂਰੀ ਮਿਸ਼ਰਨ ਨੂੰ 3 ਘੰਟੇ ਦੇ ਲਈ ਫਰਿੱਜ਼ 'ਚ ਠੰਡਾ ਕਰੋ। ਠੰਡਾ ਹੋਣ 'ਤੇ ਇਸ 'ਤੇ ਬਿਸਕੁਟ ਦਾ ਬੂਰਾ ਅਤੇ ਸਟਰਾਅਬੇਰੀ ਸਜਾਵਟ ਲਈ ਲਗਾਓ। ਤੁਹਾਡਾ ਟੇਸਟੀ ਕੇਕ ਤਿਆਰ ਹੈ। ਹੁਣ ਇਸ ਨੂੰ ਆਪਣੇ ਮਨਪਸੰਦ ਆਕਾਰ 'ਚ ਕੱਟੋ ਅਤੇ ਮਜ਼ੇ ਨਾਲ ਖਾਓ।
ਘਰੇਲੂ ਹਿੰਸਾ 'ਚ ਜ਼ਿਆਦਾ ਹੁੰਦਾ ਹੈ ਆਤਮਹੱਤਿਆ ਦਾ ਖਤਰਾ
NEXT STORY