ਹਾਂਗ ਕਾਂਗ—ਕੇ. ਐੱਫ. ਸੀ. ਨੇ ਮਾਰਕੀਟ 'ਚ ਇੱਕ ਨਵੀਂ ਨੇਲ ਪਾਲਿਸ਼ ਪੇਸ਼ ਕੀਤੀ ਹੈ, ਜਿਸ ਨੂੰ ਖਾਧਾ ਵੀ ਜਾ ਸਕਦਾ ਹੈ। ਦੱਸਣਯੋਗ ਹੈ ਕਿ ਫਿਲਹਾਲ ਇਹ ਨੇਲ ਪਾਲਿਸ਼ ਹਿੰਦੂਸਤਾਨੀ ਲੋਕਾਂ ਲਈ ਨਹੀਂ ਹੈ, ਸਗੋਂ ਹਾਂਗ ਕਾਂਗ ਦੇ ਲੋਕਾਂ ਲਈ ਹੀ ਹੈ। ਇਸ 'ਚ ਖਾਸ ਗੱਲ ਇਹ ਹੈ ਕਿ ਇਹ ਦੋ ਫਲੇਵਰ ਅਤੇ ਰੰਗਾਂ 'ਚ ਉਪਲਬੱਧ ਹੋਵੇਗੀ- ਆਰਿੱਜਿਨਲ ਅਤੇ ਹਾਟ ਐਂਡ ਸਪਾਇਸੀ (ਡਾਰਕ ਰੈੱਡ)। ਦੱਸਣਯੋਗ ਹੈ ਕਿ ਗਾਹਕ ਆਪਣੇ ਨਹੂੰਆਂ 'ਤੇ ਇਹ ਨੇਲ ਪਾਲਿਸ਼ ਲਗਾਉਣਗੇ ਅਤੇ ਫਿਰ ਆਪਣੀਆਂ ਉਂਗਲੀਆਂ ਨੂੰ ਚੂਸਣਗੇ। ਹਾਂਗ ਕਾਂਗ 'ਚ ਕੇ. ਐੱਫ. ਸੀ. ਨੂੰ ਪ੍ਰਸਿੱਧ ਬਣਾਉਣ ਲਈ ਇਸ ਨੇਲ ਪਾਲਿਸ਼ ਨੂੰ ਲਾਂਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਿਸੇ ਬਰਾਂਡ ਨੂੰ ਪ੍ਰਸਿੱਧ ਕਰਨ ਲਈ ਕੁਝ ਨਾ ਕੁਝ ਹੋਣਾ ਜ਼ਰੂਰੀ ਹੈ। ਪ੍ਰੋਡੈਕਟ ਦੀ ਮਾਰਕਟਿੰਗ ਲਈ ਕਈ ਤਰਕੀਬਾਂ ਕੱਢੀਆਂ ਜਾਂਦੀਆਂ ਹਨ। ਇਸ ਲਈ ਕੇ. ਐੱਫ. ਸੀ. ਨੇ ਵੀ ਅਜਿਹਾ ਤਜ਼ਰਬਾ ਕੀਤਾ ਹੈ। ਜਦੋਂ ਕੋਈ ਲੜਕੀ ਆਪਣੇ ਨਹੂੰਆਂ 'ਤੇ ਨੇਲ ਪਾਲਿਸ਼ ਲਗਾਉਂਦੀ ਹੈ ਤਾਂ ਸੁਕੱਣ ਤੋਂ ਬਾਅਦ ਹੀ ਕਿਸੇ ਕੰਮ ਨੂੰ ਹੱਥ ਲਗਾਉਂਦੀ ਹੈ ਪਰ ਇਹ ਨੇਲ ਪਾਲਿਸ਼ ਲਗਾਉਣ ਤੋਂ ਬਾਅਦ ਹੀ ਖਾਧੀ ਜਾ ਸਕਦੀ ਹੈ ਕਿਉਂਕਿ ਇਸ ਦਾ ਸੁਆਦ ਅਜਿਹਾ ਹੈ ਕਿ ਲੜਕੀਆਂ ਉਂਗਲੀਆਂ ਚੱਟਣ ਲਈ ਮਜ਼ਬੂਰ ਹੋ ਜਾਂਦੀਆਂ ਹਨ।
ਦਾਦੀ ਦੀ ਹੋਈ ਮੌਤ ਤਾਂ ਬੱਚਿਆਂ ਨੇ ਮਜ਼ਾਕੀਆ ਤਰੀਕੇ ਨਾਲ ਦੇ ਦਿੱਤੀ ਸ਼ਰਧਾਂਜਲੀ
NEXT STORY