ਨਵੇਂ ਘਰ ਜਾਣ ਦੀ ਖੁਸ਼ੀ ਹਰ ਕਿਸੇ ਨੂੰ ਹੁੰਦੀ ਹੈ ਪਰ ਖੁਸ਼ੀ 'ਚ ਅਸੀਂ ਕੁਝ ਜ਼ਰੂਰੀ ਚੀਜ਼ਾਂ ਨੂੰ ਪੈਕ ਕਰਨਾ ਭੁੱਲ ਜਾਂਦੇ ਹਾਂ। ਜਿਨ੍ਹਾਂ ਦੀ ਜ਼ਰੂਰਤ ਸਾਨੂੰ ਅਕਸਰ ਨਵੇਂ ਘਰ 'ਚ ਪੈਂਦੀ ਹੈ। ਅੱਜ ਅਸੀਂ ਉਨ੍ਹਾਂ ਜ਼ਰੂਰੀ ਚੀਜ਼ਾਂ ਬਾਰੇ ਦੱਸਾਗੇ। ਜਿਨ੍ਹਾਂ ਨੂੰ ਅਕਸਰ ਪੈਕਿੰਗ ਕਰਦੇ ਸਮੇਂ ਭੁੱਲ ਜਾਂਦੇ ਹਾਂ।
1 ਰਸੋਈ ਨਾਲ ਜੁੜਿਆ ਸਮਾਨ— ਰੋਸਈ 'ਚ ਵਰਤਣ ਵਾਲੇ ਬਰਤਨ ਇੱਕ ਕੈਨ ਆਪਨਰ, ਤੇਜ਼ ਚਾਕੂ ਅਤੇ ਲੱਕੜੀ ਦੇ ਚਮਚ ਨੂੰ ਰੱਖਣਾ ਨਾ ਭੁਲੋ ਕਿਉਂਕਿ ਛੋਟੀਆਂ ਚੀਜ਼ਾਂ ਦੀ ਜ਼ਰੂਰਤ ਕਦੇ ਵੀ ਪੈ ਸਕਦੀ ਹੈ।
2 ਸੰਦ— ਘਰ 'ਚ ਸਮਾਨ ਟਿਕਾਉਣ ਲਈ ਤੁਹਾਨੂੰ ਪੇਚਕਸ, ਹਥੋੜਾ, ਟੇਪ ਦੀ ਜ਼ਰੂਰਤ ਪੈ ਸਕਦੀ ਹੈ। ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
3 ਪੌਦੇ— ਜੇਕਰ ਤੁਹਾਨੂੰ ਬਗੀਚੀ ਦਾ ਸ਼ੌਕ ਹੈ ਤਾਂ ਘਰ 'ਚ ਛੋਟੇ-ਛੋਟੇ ਪੌਦੇ ਲਗਾਉਣ ਦੀ ਥਾਂ ਬਣਾ ਲਓ।
4 ਕਿਤਾਬਾਂ— ਕਿਤਾਬਾਂ ਕੇਵਲ ਤੁਹਾਡਾ ਮੰਨੋਰਜਨ ਹੀ ਨਹੀਂ ਕਰਦੀਆਂ ਸਗੋਂ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਵੀ ਸਿਖਾਉਂਦੀਆਂ ਹਨ। ਇਸ ਲਈ ਪੈਕਿੰਗ 'ਚ ਕੁਝ ਕਿਤਾਬਾਂ ਜ਼ਰੂਰ ਰੱਖ ਲਓ ਤਾਂ ਕਿ ਘਰ 'ਚ ਆਉਣ ਵਾਲੇ ਮਹਿਮਾਨਾਂ ਦਾ ਦਿਲ ਲੱਗਾ ਰਹੇ।
5 ਬੇਕਿੰਗ ਸੋਡਾ ਅਤੇ ਵਿਨੇਗਰ— ਆਪਣੇ ਸਮਾਨ 'ਚ ਬੇਕਿੰਗ ਸੋਡਾ ਅਤੇ ਵਿਨੇਗਰ ਰੱਖਣਾ ਨਾ ਭੁੱਲੋ। ਇਹ ਜਿੰਦੀ ਦਾਗਾਂ ਨੂੰ ਮਿਟਾਉਣ 'ਚ ਤੁਹਾਡੀ ਮਦਦ ਕਰੇਗਾ।
6 ਪੈਸੇ— ਪੈਸੇ ਦੀ ਜ਼ਰੂਰਤ ਕਦੇ ਵੀ ਪੈ ਸਕਦੀ ਹੈ। ਇਸ ਲਈ ਆਪਣੇ ਕੋਲ ਕੁਝ ਨਗਦੀ ਰਾਸ਼ੀ ਜ਼ਰੂਰ ਰੱਖੋ।
ਹੁਣ ਕੇ. ਐੱਫ. ਸੀ. 'ਚ ਮੀਟ ਹੀ ਨਹੀਂ, ਸਗੋਂ ਖਾਣ ਨੂੰ ਮਿਲੇਗੀ ਨੇਲ ਪਾਲਿਸ਼
NEXT STORY