ਇਸ ਵਾਰ ਗਰਮੀਆਂ 'ਚ ਬੱਚਿਆਂ ਦੇ ਕੱਪੜਿਆਂ 'ਚ ਟਰਾਪੀਕਲ ਪ੍ਰਿੰਟ ਸ਼ਰਟ, ਗ੍ਰਾਫਿਕ ਟੀ-ਸ਼ਰਟ, ਨਿਓਨ ਰੰਗ ਅਤੇ ਕਡਾਈਦਾਰ ਬੈਜ ਦਾ ਜਲਵਾ ਛਾਇਆ ਰਹੇਗਾ। ਇਹ ਕਹਿਣਾ ਹੈ ਇਕ ਫੈਸ਼ਨ ਵਿਸ਼ੇਸ਼ਕ ਦਾ। ਬੱਚਿਆਂ ਦੇ ਕੱਪੜਿਆਂ ਦੇ ਬਰੈਂਡ 'ਵਨ ਫਰਾਈਡੇ' ਦੀ ਮੁੱਖ ਡਿਜ਼ਾਈਨਰ ਸਾਰਾ ਟਵਿੱਟਰ ਨੇ ਬੱਚਿਆਂ ਲਈ ਗਰਮੀਆਂ ਦੇ ਫੈਸ਼ਨ ਟਰੈਂਡ ਦੇ ਟਿਪਸ ਸਾਂਝੇ ਕੀਤੇ ਹਨ।
ਟਰਾਪੀਕਲ ਪ੍ਰਿੰਟ ਸ਼ਰਟ—ਇਸ ਸਾਲ ਲੜਕਿਆਂ ਦੇ ਕੱਪੜਿਆਂ 'ਚ ਟਰਾਪੀਕਲ ਪ੍ਰਿੰਟ ਦੀ ਸ਼ਰਟ ਜ਼ਿਆਦਾ ਚਲਣ 'ਚ ਰਹੇਗੀ। ਗ੍ਰਫਿਕ ਟੀ-ਸ਼ਰਟ ਦੇ ਉੱਪਰ ਟਰਾਪੀਕਲ ਪ੍ਰਿੰਟ ਦੀ ਸ਼ਰਟ ਅਤੇ ਇਸ ਦੇ ਨਾਲ ਸ਼ਾਰਟਸ ਦਿਨ ਦੇ ਸਮੇਂ ਪਾਉਣ ਲਈ ਬਹੁਤ ਉਪਯੁਕਤ ਹੈ। ਇਸ ਨੂੰ ਸ਼ਾਮ ਵੇਲੇ ਪਾਉਣਾ ਹੋਵੇ ਤਾਂ ਇਸ ਨੂੰ ਧੌਣ ਤੱਕ ਬਟਨ ਬੰਦ ਕਰਕੇ ਪਾਇਆ ਜਾ ਸਕਦਾ ਹੈ।
ਨਿਓਨ ਰੰਗ—ਬੱਚਿਆਂ ਦੇ ਕੱਪੜਿਆਂ 'ਚ ਇਸ ਵਾਰ ਨਿਓਨ ਰੰਗ ਖਾਸ ਚੱਲਣ 'ਚ ਰਹੇਗਾ। ਨਿਓਨ ਮੂੰਗੀਆਂ (ਕੋਰਲ) ਤੇ ਨਿਓਨ ਪੀਲੇ ਰੰਗ ਗਰਮੀਆਂ ਦੇ ਕੱਪੜਿਆਂ ਨੂੰ ਤਾਜ਼ਗੀ ਭਰਿਆ ਅਤੇ ਮਜ਼ੇਦਾਰ ਬਣਾ ਦੇਵੇਗਾ।
ਸਿਕਵੀਨਸ ਗ੍ਰਫਿਕ ਟੀ-ਸ਼ਰਟ—ਸਿਕਵੀਨਸ ਪਾਉਣ ਲਈ ਪਾਰਟੀ ਦੇ ਮੌਸਮ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਖਾਸ ਕਰਕੇ ਜੇਕਰ ਇਹ ਗਰਮੀਆਂ 'ਚ ਆਕਰਸ਼ਕ ਰੰਗਾਂ 'ਚ ਉਪਲੱਬਧ ਹੋਵੇ। ਦਿਨ 'ਚ ਡੇਨਿਸ ਦੀ ਸ਼ਾਰਟਸ ਦੇ ਨਾਲ ਸਿਕਵੀਨਸ ਗ੍ਰਾਫਿਕ ਟੀ-ਸ਼ਰਟ ਪਹਿਨੀ ਪਾ ਸਕਦੀ ਹੈ ਜਾਂ ਸ਼ਾਮ ਨੂੰ ਇਸ ਨੂੰ ਲੈਸ ਵਾਲੀ ਸ਼ਕਰਟ ਦੇ ਨਾਲ ਪਾਇਆ ਜਾ ਸਕਦਾ ਹੈ।
ਬੈਜ—ਸਰਫਿਗ ਨਾਲ ਪ੍ਰੇਰਿਤ ਬੈਜ ਨੂੰ ਨਾ ਭੁੱਲੋ। ਇਹ ਟੀ-ਸ਼ਰਟ, ਚੈੱਕ ਵਾਲੇ ਸ਼ੇਡਸ ਅਤੇ ਸ਼ਾਰਟਸ ਨੂੰ ਹੋਰ ਵੀ ਆਕਰਸ਼ਕ ਬਣਾ ਦੇਣਗੇ।
ਹੁਣ ਬਰੈੱਡ ਖਾਣ ਨਾਲ ਨਹੀਂ ਹੋਵੇਗਾ ਕੈਂਸਰ
NEXT STORY