ਨਵੀਂ ਦਿੱਲੀ — ਪਹਿਲੇ ਸਮੇਂ 'ਚ ਖੂਬਸੂਰਤ ਦਿੱਖਣ ਲਈ ਸਾਡੀ ਦਾਦੀ ਨਾਨੀ ਘਰੇਲੂ ਨੁਸਖੇ ਅਪਣਾਉਦੀਆਂ ਸਨ। ਇਸ ਲਈ ਉਨ੍ਹਾਂ ਨੂੰ ਕਿਸੇ ਪਾਰਲਰ ਜਾਣ ਦੀ ਜ਼ਰੂਰਤ ਦੀ ਲੋੜ ਨਹੀਂ ਪੈਂਦੀ ਸੀ। ਅੱਜ ਅਸੀ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਬਿਊਟੀ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਬੇਦਾਗ ਅਤੇ ਝੂਰੀਆਂ ਰਹਿਤ ਚੱਮੜੀ ਪਾ ਸਕਦੇ ਹੋ। ਉਹ ਵੀ ਬਿਨ੍ਹਾਂ ਕਿਸੇ ਪਾਰਲਰ ਗਏ।
1. ਬੇਰੀ ਜੂਸ
ਬੇਰੀ ਇਕ ਤਰ੍ਹਾਂ ਦਾ ਫਲ ਹੈ। ਇਸ 'ਚ ਜਾਮਣ, ਬਲੈਕਬੇਰੀ, ਸਟਰਾਬਰੀ, ਬਲੂਬੇਰੀ ਜਿਹੇ ਛੋਟੇ ਫਲ ਆਉਂਦੇ ਹਨ। ਤੁਸੀਂ ਪਹਿਲਾਂ ਇਨ੍ਹਾਂ ਫਲਾਂ ਦਾ ਰੱਸ ਕਢੋ। ਹੁਣ ਇਸ ਨੂੰ ਮੁੰਹ 'ਤੇ ਲਾਓ ਅਤੇ 15 ਮਿੰਟ ਬਾਅਦ ਪਾਣੀ ਨਾਲ ਮੂੰਹ ਧੋ ਲਵੋ।
2. ਮੀਠਾ ਸੋਡਾ
1 ਚਮਚ ਮੀਠਾ ਸੋਡੇ 'ਚ ਪਾਣੀ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ। ਇਸ ਨੂੰ ਆਪਣੇ ਮੂੰਹ 'ਤੇ ਦਾਗ ਵਾਲੇ ਹਿੱਸਾ 'ਤੇ ਲਾਓ ਅਤੇ ਹਲਕੇ ਹੱਥਾਂ ਨਾਲ 1 ਮਿੰਟ ਤੱਕ ਮਸਾਜ ਕਰੋ। ਇਸ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਵੋ।
3. ਨਿੰਬੂ ਦਾ ਰਸ
ਨਿੰਬੂ ਦੇ ਰਸ ਅਤੇ ਦਹੀ ਨੂੰ ਬਰਾਬਰ ਗਿਣਤੀ 'ਚ ਮਿਲਾ ਕੇ ਮਾਸਕ ਤਿਆਰ ਕਰ ਲਓ ਅਤੇ ਮੂੰਹ 'ਤੇ ਲਾਓ। ਇਸ ਨੂੰ 15 ਮਿੰਟ ਬਾਅਦ ਧੋ ਲਵੋ।
4. ਅਦਰਕ ਅਤੇ ਲੌਂਗ
ਅਦਰਕ ਨਾਲ ਤੁਸੀਂ ਬੇਦਾਗ ਅਤੇ ਗਲੋਇੰਗ ਤਵੱਚਾ ਪਾ ਸਕਦੇ ਹੋ। 1 ਚਮਚ ਅਦਰਕ ਦਾ ਰਸ ਅਤੇ 1-2 ਲੌਂਗ ਨੂੰ ਪੀਹ ਕੇ ਮਿਲਾ ਲਓ। ਇਸ ਨੂੰ ਮੂੰਹ 'ਤੇ ਲਾ ਕੇ ਧੋਓ।
5. ਜਿੰਕ ਅਤੇ ਸੋਡੀਅਮ
ਮੂੰਹ 'ਤੇ ਮਾਸਕ ਲਾਉਣ ਤੋਂ ਇਲਾਵਾ ਚੰਗੀ ਡਾਇਟ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਖਾਣਾ-ਪੀਣਾ ਚੰਗਾ ਹੋਵੇ ਤਾਂ ਚੱਮੜੀ ਵੀ ਚਮਕਦਾਰ, ਬੇਦਾਗ ਅਤੇ ਖੂਬਸੂਰਤ ਦਿਖਾਈ ਦੇਵੇਗੀ। ਜਿੰਕ ਅਤੇ ਸੋਡੀਅਮ ਨਾਲ ਭਰਪੂਰ ਖਾਣਾ ਖਾਓ। ਓਟਸ, ਦੁੱਧ, ਸੁੱਕੇ ਮੇਵੇ, ਮੱਛਲੀ ਅਤੇ ਫਲ ਆਪਣਾ ਡਾਈਟ 'ਚ ਸ਼ਾਮਲ ਕਰੋ।
ਵੱਖਰੀ ਜਾਤੀ ਦੀਆਂ ਹੁੰਦੀਆਂ ਨੇ ਇਹ ਕੀੜੀਆਂ, ਖੁਦ ਕਰਦੀਆਂ ਨੇ ਖੇਤੀ
NEXT STORY