ਮੁੰਬਈ- ਮੁਟਿਆਰਾਂ ਨੂੰ ਕਈ ਤਰ੍ਹਾਂ ਦੀਆਂ ਪਾਰਟੀ ਵੀਅਰ ਡ੍ਰੈੱਸਾਂ ਪਸੰਦ ਹੁੰਦੀਆਂ ਹਨ। ਉਨ੍ਹਾਂ ਨੂੰ ਵੈਲਵੇਟ, ਨੈੱਟ, ਲੈਸ, ਸੀਕੁਐਂਸ, ਸਿੰਪਲ, ਵੱਖ-ਵੱਖ ਤਰ੍ਹਾਂ ਦੇ ਵਰਕ ਅਤੇ ਕੱਟ ਆਦਿ ਡਿਜ਼ਾਈਨ ਦੀਆਂ ਡ੍ਰੈੱਸਾਂ ’ਚ ਵੇਖਿਆ ਜਾ ਸਕਦਾ ਹੈ ਪਰ ਸਾਟਨ ਪਾਰਟੀ ਵੀਅਰ ਡ੍ਰੈੱਸਾਂ ਜ਼ਿਆਦਾਤਰ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਪਾਰਟੀ ਅਤੇ ਹੋਰ ਖਾਸ ਮੌਕੀਆਂ ’ਤੇ ਸਾਟਨ ਪਾਰਟੀ ਵੀਅਰ ਡ੍ਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ। ਇਹ ਡ੍ਰੈੱਸਾਂ ਚਮਕਦਾਰ ਅਤੇ ਆਕਰਸ਼ਕ ਹੁੰਦੀਆਂ ਹਨ, ਜੋ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਪੈਸ਼ਲ ਲੁਕ ਦਿੰਦੀਆਂ ਹਨ।
ਇਹ ਡ੍ਰੈੱਸ ਪਹਿਨਣ ’ਚ ਜਿੰਨੀ ਆਰਾਮਦਾਇਕ ਹੁੰਦੀ ਹੈ, ਦਿਸਣ ’ਚ ਓਨੀ ਹੀ ਸਟਾਈਲਿਸ਼ ਹੁੰਦੀ ਹੈ। ਇਹ ਕਾਫ਼ੀ ਲਾਈਟ ਵੇਟ ਹੁੰਦੀ ਹੈ ਅਤੇ ਈਜ਼ੀ-ਟੂ-ਵੀਅਰ ਹੁੰਦੀ ਹੈ। ਇਸ ਨੂੰ ਮੁਟਿਆਰਾਂ ਪੂਰਾ ਦਿਨ ਆਰਾਮ ਨਾਲ ਸਟਾਈਲ ਕਰ ਸਕਦੀਆਂ ਹਨ। ਇਹ ਡ੍ਰੈੱਸ ਮੁਟਿਆਰਾਂ ਨੂੰ ਅਟਰੈਕਟਿਵ ਲੁਕ ਦਿੰਦੀ ਹੈ। ਸਾਟਨ ਫੈਬਰਿਕ ਚਮਕਦਾਰ ਅਤੇ ਆਕਰਸ਼ਕ ਹੁੰਦਾ ਹੈ। ਸਾਟਨ ਪਾਰਟੀ ਵੀਅਰ ਡ੍ਰੈੱਸ ਵੱਖ-ਵੱਖ ਰੰਗਾਂ ’ਚ ਆਉਂਦੀ ਹੈ। ਸਾਟਨ ਪਾਰਟੀ ਵੀਅਰ ਡ੍ਰੈੱਸਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਵੇਂ ਲਾਂਗ, ਮੀਡੀਅਮ, ਸ਼ਾਰਟ ਆਦਿ।
ਇਹ ਕਈ ਡਿਜ਼ਾਈਨਾਂ ’ਚ ਆਉਂਦੀਆਂ ਹਨ। ਅਨਾਰਕਲੀ ਡਿਜ਼ਾਈਨ ਇਕ ਆਕਰਸ਼ਕ ਬਦਲ ਹੈ, ਜੋ ਸਾਟਨ ਪਾਰਟੀ ਵੀਅਰ ਡ੍ਰੈੱਸ ’ਚ ਕਾਫ਼ੀ ਲੋਕਪ੍ਰਿਯ ਹੈ। ਲਹਿੰਗਾ, ਧੋਤੀ, ਪਟਿਆਲਾ ਡਿਜ਼ਾਈਨ ’ਚ ਵੀ ਸਾਟਨ ਪਾਰਟੀ ਵੀਅਰ ਬਹੁਤ ਆਕਰਸ਼ਕ ਲੱਗਦੇ ਹਨ। ਆਧੁਨਿਕ ਡਿਜ਼ਾਈਨ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਬਾਡੀਕਾਨ ਡਿਜ਼ਾਈਨ ’ਚ ਸਾਟਨ ਡ੍ਰੈੱਸ ’ਚ ਵੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਇਕ ਮਾਡਰਨ ਅਤੇ ਅਟਰੈਕਟਿਵ ਲੁਕ ਦਿੰਦੇ ਹਨ।
ਏ-ਲਾਈਨ ਡਿਜ਼ਾਈਨ ਦੀਆਂ ਸਾਟਨ ਡ੍ਰੈੱਸਾਂ ਵੀ ਮੁਟਿਆਰਾਂ ਪਹਿਨਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਨੂੰ ਰਾਇਲ ਅਤੇ ਟਾਲ ਲੁਕ ਦਿੰਦੀਆਂ ਹਨ। ਸਾਟਨ ਪਾਰਟੀ ਵੀਅਰ ਡ੍ਰੈੱਸ ਮੁਟਿਆਰਾਂ ਨੂੰ ਜ਼ਿਆਦਾ ਫੈਸ਼ਨੇਬਲ ਦਿਖਾਉਂਦੀ ਹੈ। ਮੁਟਿਆਰਾਂ ਨੂੰ ਜ਼ਿਆਦਾਤਰ ਇਨ੍ਹਾਂ ਡ੍ਰੈੱਸਾਂ ’ਚ ਬਲੈਕ, ਵ੍ਹਾਈਟ, ਗੋਲਡਨ, ਸਿਲਵਰ, ਗ੍ਰੀਨ, ਬਲਿਊ, ਰੈੱਡ, ਮੈਰੂਨ ਆਦਿ ਰੰਗਾਂ ਦੀਆਂ ਡ੍ਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ।
ਇਨ੍ਹਾਂ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਜ਼ਿਆਦਾ ਖੂਬਸੂਰਤ ਬਣਾਉਣ ਲਈ ਡਾਇਮੰਡ ਜਾਂ ਮੈਚਿੰਗ ਜਿਊਲਰੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਐਕਸੈਸਰੀਜ਼ ਜਿਵੇਂ ਬੈਗ, ਬੈਲਟ, ਕੈਪ ਆਦਿ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼, ਲੈਸਅਪ ਸੈਂਡਲ, ਹਾਈ ਬੈਲੀ ਆਦਿ ਨੂੰ ਸਟਾਈਲ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਇਨ੍ਹਾਂ ਦੇ ਨਾਲ ਮੁਟਿਆਰਾਂ ਨੂੰ ਜ਼ਿਆਦਾਤਰ ਓਪਨ ਹੇਅਰ, ਮੈੱਸੀ ਬੰਨ, ਹਾਈ ਪੋਨੀ ਅਤੇ ਹੇਅਰ ਡੂ ਬਣਾਏ ਵੇਖਿਆ ਜਾ ਸਕਦਾ ਹੈ। (ਰੌਸ਼ਨੀ)
ਬੱਚਿਆਂ ਨੂੰ ਕਿੰਨੀ ਦੇਰ ਤੱਕ ਪਹਿਨਾਇਆ ਜਾਵੇ ਡਾਇਪਰ? ਜਾਣੋ ਸਹੀ ਸਮਾਂ ਤੇ ਸਾਵਧਾਨੀਆਂ
NEXT STORY