ਮੁੰਬਈ— ਦੁਨੀਆਭਰ 'ਚ ਕਈ ਹੋਟਲ ਹੈ ਜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਹੋਟਲ ਬਾਰੇ ਦੱਸਣ ਜਾ ਰਹੇ ਹਾਂ। ਜਿੱਥੇ ਕਸਟਮਰਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੇ ਦੇਸ਼ 'ਚ ਸੌਂਣਾ ਪਸੰਦ ਕਰਨਗੇ। ਜੀ ਹਾਂ, ਫਰਾਂਸ ਅਤੇ ਸਵਿਟਜਰਲੈਂਡ ਦੇ ਬਾਰਡਰ 'ਤੇ ਇਕ ਅਜਿਹਾ ਹੋਟਲ ਬਣਿਆ ਹੈ, ਜਿੱਥੇ ਲੋਕਾਂ ਤੋਂ ਰੋਜ ਇਹ ਸਵਾਲ ਪੁੱਛਿਆ ਜਾਂਦਾ ਹੈ। ਤੁਹਾਨੂੰ ਇਹ ਦੱਸ ਦਿੱਤਾ ਜਾਵੇ ਕਿ ਇਹ ਹੋਟਲ ਅਰਬੇਜ ਫਰਾਂਸਕੋ ਸੂਸੀ ਦੋ ਦੇਸ਼ਾਂ ਇਕ ਬਾਰਡਰ 'ਤੇ ਬਣਿਆ ਹੈ। ਹੋਲਟ 'ਚ ਦੋਵਾਂ ਦੇਸ਼ਾਂ ਦਾ ਬਰਾਬਰ ਦਾ ਹਿੱਸਾ ਹੈ। ਹੋਟਲ 'ਚ ਬਣੇ ਕਮਰਿਆਂ 'ਚ ਗੈਸਟਾਂ ਦਾ ਸਿਰ ਫਰਾਂਸ 'ਚ ਹੁੰਦਾ ਹੈ ਅਤੇ ਪੈਰ ਸਵਿਟਜਰਲੈਂਡ 'ਚ। ਸਿਰਫ ਕਮਰੇ ਹੀ ਨਹੀਂ ਡਾਈਨਿੰਗ ਰੂਮ ਵੀ ਦੋ ਦੇਸ਼ਾਂ 'ਚ ਵੰਡੇ ਹੋਏ ਹਨ।
ਸੰਨ 1862 'ਚ ਫਰਾਂਸ ਅਤੇ ਸਵਿਸ ਕਾਨਫੇਡਰੈਸ਼ਨ ਦੇ ਵਿਚਕਾਰ ਬਾਰਡਰ ਵਿਵਾਦ ਖਤਮ ਹੋ ਗਿਆ ਸੀ ਅਤੇ ਸਮਝੋਤਾ ਹੋ ਗਿਆ। ਉਸ ਸਮੇਂ ਉੱਥੇ ਦੇ ਇਕ ਵਪਾਰੀ ਨੇ ਕੰਮ ਕਰਨਾ ਸ਼ੁਰੂ ਕੀਤਾ। ਬਾਅਦ 'ਚ 1921 'ਚ ਉਸ ਜਗ੍ਹਾ ਨੂੰ ਵਿਅਕਤੀ ਨੇ ਖਰੀਦ ਲਿਆ ਅਤੇ ਹੋਟਲ ਬਣਾਇਆ।
ਪੇਟ ਦੀ ਚਰਬੀ ਘਟਾਉਣ ਲਈ ਜੌਂ ਹੈ ਬਹੁਤ ਫਾਇਦੇਮੰਦ
NEXT STORY