ਨਵੀਂ ਦਿੱਲੀ— ਗੀਤ, ਗਾਣਾ ਜਾਂ ਸੰਗੀਤ ਕੁਝ ਵੀ ਹੋਵੇ ਵਿਅਕਤੀ ਦੇ ਦਿਮਾਗ ਨੂੰ ਤਾਜ਼ਾ ਕਰ ਦਿੰਦਾ ਹੈ। ਹਰ ਕਿਸੇ ਦੀ ਗੀਤਾਂ ਬਾਰੇ ਪਸੰਦ ਵੱਖ-ਵੱਖ ਹੁੰਦੀ ਹੈ। ਕੋਈ ਪੁਰਾਣੇ ਗੀਤ ਪਸੰਦ ਕਰਦਾ ਹੈ ਤਾਂ ਕੋਈ ਡਿਸਕੋ ਨਾਚ ਵਾਲੇ। ਕਿਸੇ ਦੇ ਪੈਰ ਭੋਜਪੁਰੀ ਗੀਤ ਸੁਣਦੇ ਹੀ ਨੱਚਣ ਲੱਗਦੇ ਹਨ ਤਾਂ ਕੋਈ ਟਰਾਂਸ ਸੁਣ ਕੇ ਖੁਦ ਨੂੰ ਰੋਕ ਨਹੀਂ ਪਾਉਂਦਾ। ਕੁਝ ਲੋਕ ਤਾਂ ਨਹਾਉਣ ਵੇਲੇ ਵੀ ਗੀਤ ਸੁਣਦੇ ਹਨ ਜਦਕਿ ਕੁਝ ਲੋਕ ਆਪਣਾ ਇੱਕਲਾਪਨ ਦੂਰ ਕਰ ਲਈ ਗੀਤ ਸੁਣਦੇ ਹਨ। ਇਹ ਗੀਤ ਉਨ੍ਹਾਂ ਲੋਕਾਂ ਦੇ ਟੁੱਟੇ ਹੋਏ ਦਿਲ 'ਤੇ ਮਲ੍ਹਮ ਦਾ ਕੰਮ ਕਰਦਾ ਹੈ। ਮਤਲਬ ਸੰਗੀਤ ਵਿਅਕਤੀ ਦਾ ਹਰ ਸਥਿਤੀ 'ਚ ਸਾਥ ਦਿੰਦਾ ਹੈ।
ਪਰ ਇਕ ਗੀਤ ਅਜਿਹਾ ਹੈ ਜਿਸ ਨੂੰ ਸੁਨਣ ਪਿੱਛੋਂ ਹਰ ਕੋਈ ਆਤਮ ਹੱਤਿਆ ਕਰਨ ਲੱਗਦਾ ਹੈ। ਸੁਨਣ 'ਚ ਇਹ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਬ੍ਰਿਟੇਨ, ਹੰਗਰੀ ਵਰਗੇ ਕਈ ਦੇਸ਼ਾਂ 'ਚ ਇਸ 'ਸਯੂਸਾਈਡ ਗੀਤ' ਨੂੰ ਰੇਡਿਓ, ਟੀ. ਵੀ. , ਪਬ ਜਾਂ ਕਿਸੇ ਵੀ ਜਨਤਕ ਥਾਂ 'ਤੇ ਵਜਾਉਣ ਦੀ ਮਨਾਹੀ ਹੈ।
ਇਸ 'ਸਯੂਸਾਈਡ ਗੀਤ' ਦਾ ਅਸਲੀ ਨਾਂ ''ਗਲੂਮੀ ਸੰਡੇ'' ਹੈ ਜਿਸ ਨੂੰ ਰੇਜਸੋ ਸੇਰੇਸ ਨੇ ਲਿਖਿਆ ਸੀ। ਰੇਜਸੋ ਸੇਰੇਸ ਬਹੁਤ ਵਧੀਆ ਪਿਆਨੋ ਵਜਾਉਂਦੇ ਸਨ। ਉਹ ਇਕ ਸੰਗੀਤਕਾਰ ਬਨਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਦੇ ਬ੍ਰੇਕ ਨਹੀਂ ਮਿਲੀ। ਜਦੋਂ ਉਨ੍ਹਾਂ ਨੂੰ ਪੈਸਿਆਂ ਦੀ ਤੰਗੀ ਹੋਈ ਤਾਂ ਸੇਰੇਸ ਦੀ ਗਰਲ ਫਰੈਂਡ ਨੇ ਉਸ ਨੂੰ ਕੋਈ ਦੂਜਾ ਕੰਮ ਕਰਨ ਦੀ ਸਲਾਹ ਦਿੱਤੀ। ਸਲਾਹ ਨਾ ਮੰਨਣ ਕਾਰਨ ਸੇਰੇਸ ਦੀ ਗਰਲ ਫਰੈਂਡ ਨੇ ਉਨ੍ਹਾਂ ਨੂੰ ਛੱਡ ਦਿੱਤਾ ਪਰ ਸੇਰੇਸ ਉਸ ਨਾਲ ਬਹੁਤ ਪਿਆਰ ਕਰਦੇ ਸਨ।
ਉਸ ਉਦਾਸੀ ਵਾਲੇ ਮਾਹੌਲ 'ਚ ਸੇਰੇਸ ਨੇ ਇਹ ਗੀਤ ''ਗਲੂਮੀ ਸੰਡੇ'' ਗਾਇਆ, ਜੋ ਉਸ ਸਮੇਂ ਉਨ੍ਹਾਂ ਦੇ ਦੋਸਤਾਂ 'ਚ ਬਹੁਤ ਮਸ਼ਹੂਰ ਹੋਇਆ ਅਤੇ ਅੱਗੇ ਜਾ ਕੇ ਇਹ ਗੀਤ ਪੂਰੀ ਦੁਨੀਆ ਦੇ ਲੋਕਾਂ ਦੀ ਜੁਬਾਨ 'ਤੇ ਚੜ੍ਹ ਗਿਆ।
ਇਸ ਗਾਣੇ ਦੇ ਹਿੱਟ ਹੁੰਦੇ ਹੀ ਰਹੱਸਮਈ ਘਟਨਾਵਾਂ ਵਾਪਰਨ ਲੱਗੀਆਂ। ਸਭ ਤੋਂ ਪਹਿਲੀ ਘਟਨਾ ਬਰਲਿਨ 'ਚ ਹੋਈ ਜਿੱਥੇ ਇਕ ਮੁੰਡੇ ਨੇ ਇਸ ਗਾਣੇ ਨੂੰ ਸੁਣ ਕੇ ਖੁਦ ਨੂੰ ਗੋਲੀ ਮਾਰ ਲਈ। ਬਾਅਦ 'ਚ ਹੰਗਰੀ 'ਚ ਇਕ ਕੁੜੀ ਨੇ ਇਸ ਗਾਣੇ ਨੂੰ ਸੁਣ ਕੇ ਖੁਦ ਨੂੰ ਪਾਣੀ 'ਚ ਡੁਬੋ ਦਿੱਤਾ। ਨਿਊਯਾਰਕ 'ਚ ਇਕ ਬਜ਼ੁਰਗ ਨੇ ਸੱਤਵੀਂ ਮੰਜਲ ਤੋਂ ਕੁੱਦ ਕੇ ਆਪਣੀ ਜਾਨ ਦੇ ਦਿੱਤੀ। ਇਨ੍ਹਾਂ ਮੌਤਾਂ ਦਾ ਕਾਰਨ ਇਹ ਗੀਤ ਸੀ। ਜੇ ਅੱਜ ਤੁਸੀਂ ਇਹ ਗਾਣਾ ਸੁਣੋ ਤਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਅਸਲ 'ਚ ਇਸ ਗਾਣੇ 'ਚ ਹੈ ਕੀ ਕਿ ਲੋਕ ਇਸ ਨੂੰ ਸੁਣਦੇ ਹੀ ਆਤਮ ਹੱਤਿਆ ਕਰ ਲੈਂਦੇ ਹਨ।
ਜਲਦੀ ਭਾਰ ਘਟਾਉਣ ਲਈ ਦਿਨ 'ਚ ਇਸ ਟਾਈਮ ਪੀਓ ਪਾਣੀ
NEXT STORY