ਜਲੰਧਰ— ਟੌਨਸਿਲਜ਼, ਇਹ ਬੀਮਾਰੀ ਗਲੇ 'ਚ ਹੁੰਦੀ ਹੈ। ਇਸ ਦਾ ਮੁੱਖ ਕਾਰਨ ਹੈ ਸਰੀਰ 'ਚ ਆਇਓਡੀਨ ਦੀ ਕਮੀ ਹੋਣਾ। ਕਈ ਲੋਕ ਇਸ ਬੀਮਾਰੀ ਦੇ ਇਲਾਜ ਲਈ ਡਾਕਟਰ ਦੇ ਕੋਲ ਜਾਂਦੇ ਹਨ ਅਤੇ ਡਾਕਟਰ ਉਨ੍ਹਾਂ ਨੂੰ ਆਪਰੇਸ਼ਨ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਟੌਨਸਿਲਜ਼ ਦਾ ਇਲਾਜ ਆਪਰੇਸ਼ਨ ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈ। ਜੀ ਹਾਂ, ਬਿਲਕੁਲ ਕੁਝ ਘਰੇਲੂ ਨੁਸਖਿਆਂ ਨੂੰ ਆਪਣਾ ਕੇ ਵੀ ਟੌਨਸਿਲਜ਼ ਵਰਗੀ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ।
1. ਨਿੰਬੂ ਅਤੇ ਸ਼ਹਿਦ
ਇਕ ਗਲਾਸ ਪਾਣੀ 'ਚ 2 ਚਮਚ ਸ਼ਹਿਦ ਅਤੇ ਅੱਧਾ ਨਿੰਬੂ ਨਿਚੋੜ ਕੇ ਪੀਓ। ਇਸ ਦਾ ਸੇਵਨ ਦਿਨ 'ਚ ਲੱਗਭਗ 2-3 ਵਾਰ ਕਰੋ। ਇਸ ਤਰ੍ਹਾਂ ਕਰਨ ਨਾਲ ਟੌਨਸਿਲਜ਼ ਦੀ ਪਰੇਸ਼ਾਨੀ ਤੋਂ ਕਾਫੀ ਆਰਾਮ ਮਿਲਦਾ ਹੈ।
2. ਹਲਦੀ
ਟੌਨਸਿਲਜ਼ ਦੀ ਬੀਮਾਰੀ 'ਚ ਹਲਦੀ ਇਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਕ ਗਲਾਸ ਦੁੱਧ 'ਚ ਇਕ ਚਮਚ ਹਲਦੀ ਮਿਲਾ ਕੇ ਪੀਓ।
3. ਗੰਨੇ ਦਾ ਜੂਸ
ਗੰਨੇ ਦੇ ਜੂਸ ਵੀ ਟੌਨਸਿਲਜ਼ 'ਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਦੇ ਜੂਸ 'ਚ ਥੋੜ੍ਹਾ ਹਰੜ ਦਾ ਚੂਰਨ ਮਿਲਾ ਕੇ ਪੀਓ।
4. ਚਾਹ ਦੀਆਂ ਪੱਤੀਆਂ
ਚਾਹ ਦੀਆਂ ਪੱਤੀਆਂ ਨਾਲ ਵੀ ਟੌਨਸਿਲਜ਼ ਦਾ ਇਲਾਜ ਕੀਤਾ ਜਾ ਸਕਦਾ ਹੈ। ਪਾਣੀ 'ਚ ਚਾਹ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਉਬਾਲ ਲਓ। ਫਿਰ ਪਾਣੀ ਨੂੰ ਛਾਣ ਲਓ। ਹੁਣ ਇਸ ਪਾਣੀ ਨਾਲ ਗਰਾਰੇ ਕਰੋ।
5. ਅੰਜੀਰ
ਅੰਜੀਰ ਨੂੰ ਪਾਣੀ 'ਚ ਉਬਾਲ ਕੇ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਗਲੇ 'ਤੇ ਲਗਾ ਕੇ ਮਾਲਿਸ਼ ਕਰੋ। ਇਸ ਨਾਲ ਵੀ ਕਾਫੀ ਅਰਾਮ ਮਿਲੇਗਾ।
ਮਾਹਾਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY