ਜਲੰਧਰ—ਲੜਕੀਆਂ ਆਪਣੇ ਚਿਹਰੇ ਦੇ ਨਾਲ-ਨਾਲ ਵਾਲਾਂ ਦਾ ਵੀ ਬਹੁਤ ਧਿਆਨ ਰੱਖਦੀਆਂ ਹਨ। ਮੌਸਮ 'ਚ ਬਦਲਾਅ ਜਾਂ ਕੋਈ ਹੋਰ ਕਾਰਨਾਂ ਨਾਲ ਵਾਲ ਝੜਨੇ ਸੂਰੂ ਹੋ ਜਾਂਦੇ ਹਨ। ਇਸ ਲਈ ਲੋਕ ਕਈ ਸ਼ੈਂਪੂ ਬਦਲਦੇ ਹਨ ਅਤੇ ਹੇਅਰ ਟ੍ਰੀਟਮੈਂਟ ਕਰਵਾਉਂਦੇ ਹਨ। ਤੁਸੀਂ ਚਾਹੋ ਤਾਂ ਘਰ 'ਚ ਬਣੀ ਕਰੀਮ ਨਾਲ ਵੀ ਵਾਲਾਂ ਨੂੰ ਸੰਘਨੇ ਅਤੇ ਲੰਬੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਵਾਲਾਂ ਦੇ ਲਈ ਘਰ 'ਚ ਤਿਆਰ ਹੋਣ ਵਾਲੀ ਕਰੀਮ ਦੇ ਬਾਰੇ, ਜਿਸ ਦਾ ਇਸਤੇਮਾਲ ਕਰਨ ਨਾਲ ਤੇਜੀ ਨਾਲ ਵਾਲ ਵੱਧਣਗੇ। ਜਾਣਦੇ ਹਾਂ ਕਰੀਮ ਬਣਾਉਣ ਦਾ ਤਰੀਕਾ
ਸਮੱਗਰੀ
-2 ਚਮਚ ਜੈਤੂਨ ਦਾ ਤੇਲ
-2 ਚਮਚ ਕਸਟਲ ਦਾ ਤੇਲ
-3 ਚਮਚ ਨਾਰੀਅਲ ਦਾ ਤੇਲ
-2 ਚਮਚ ਐਲੋਵੀਰਾ ਜੈੱਲ
ਵਿਧੀ
1. ਇੱਕ ਕੌਲੀ 'ਚ ਜੈਤੂਨ ਦਾ ਤੇਲ, ਕਸਟਲ ਤੇਲ, ਨਾਰੀਅਲ ਦੇ ਤੇਲ ਅਤੇ ਐਲੋਵੀਰਾ ਜੈੱਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਹੁਣ ਇਸ ਮਿਸ਼ਰਨ ਨੂੰ ਕਿਸੇ ਕੰਨਟੇਨਰ 'ਚ ਪਾ ਲਓ।
3. ਇਸ ਨੂੰ ਵਾਲਾਂ ਅਤੇ ਖੋਪੜੀ 'ਚ ਲਗਾਓ ਅਤੇ ਨੂੰ ਘੰਟੇ ਤੱਕ ਲੱਗਾ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਧੋ ਲਓ।
4. ਇਸਦੇ ਬਾਅਦ ਇਸ ਕਰੀਮ ਨੂੰ ਵਾਲਾਂ 'ਚ ਰਾਤ ਨੂੰ ਸੌਂਣ ਤੋਂ ਪਹਿਲਾਂ ਲੱਗਾ ਲਓ । ਰਾਤ ਭਰ ਲੱਗੀ ਰਹਿਣ ਦਿਓ । ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਓ।
15 ਮਿੰਟ 'ਚ ਪਾਓ ਟਮਾਟਰ ਨਾਲ ਚਮਕਦਾਰ ਚਮੜੀ
NEXT STORY