ਦਿੱਲੀ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਗਰਭ ਆਵਸਥਾ ਦੀ ਸ਼ੁਰੂਆਤ ਤੋਂ ਹੀ ਚਰਚਾ 'ਚ ਰਹੀ ਹੈ। ਥੋੜੇ ਸਮੇਂ ਪਹਿਲਾਂ ਹੀ ਕਰੀਨਾ ਨੇ ਬੇਟੇ ਨੂੰ ਜਨਮ ਦਿੱਤਾ। ਬੇਟੇ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਦੀ ਨਜ਼ਰ ਉਨ੍ਹਾਂ 'ਤੇ ਟਿਕੀ ਰਹਿੰਦੀ ਹੈ।
ਥੋੜਾ ਸਮਾਂ ਪਹਿਲਾਂ ਹੀ ਕਰੀਨਾ ਕਪੂਰ ਆਪਣੇ ਪਤੀ ਸੈਫਅਲੀ ਖਾਨ ਦੇ ਨਾਲ ਡਿਨਰ ਡੇਟ 'ਤੇ ਗਈ, ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਤੈਮੂਰ ਨਹੀ ਸੀ। ਪਤੀ ਸੈਫ ਦੇ ਨਾਲ ਕਰੀਨਾ ਬਹੁਤ ਸੁੰਦਰ ਲੱਗ ਰਹੀ ਸੀ। ਬੇਟੇ ਨੂੰ ਜਨਮ ਦੇਣ ਦੇ ਬਾਅਦ ਕਰੀਨਾ ਦੇ ਚਿਹਰੇ ਦੀ ਚਮਕ ਉਸੇ ਤਰ੍ਹਾਂ ਬਰਕਰਾਰ ਸੀ। ਕਰੀਨਾ ਨੇ ਡਿਨਰ ਡੇਟ ਦੇ ਲਈ ਸੰਤਰੀ ਸੈਕਸੀ ਪੌਸ਼ਾਕ ਪਹਿਨੀ ਹੋਈ ਸੀ, ਜਿਸ 'ਚ ਕਰੀਨਾ ਬਹੁਤ ਸੁੰਦਰ ਲੱਗ ਰਹੀ ਸੀ। ਜੁੱਤੀ 'ਚ ਕਰੀਨਾ ਨੇ ਨੂਡ ਰੰਗ ਦੀ ਉੱਚੀ ਅੱਡੀ ਵਾਲੀ ਜੁੱਤੀ ਪਾਈ ਹੋਈ ਸੀ ਨਾਲ ਹੀ ਕਰੀਨਾ ਨੇ ਬਹੁਤ ਹਲਕਾ ਮੇਕਅੱਪ ਕੀਤਾ ਹੋਇਆ ਸੀ। ਇਸਦੇ ਨਾਲ ਹੀ ਕਰੀਨਾ ਨੇ ਮਿਲਦਾ-ਜੁਲਦਾ ਬੈਗ ਵੀ ਕੈਰੀ ਕੀਤਾ ਹੋਇਆ ਸੀ। ਕਰੀਨਾ ਬਹੁਤ ਹੀ ਸਟਾਇਲਸ਼ 'ਤੇ ਸੁੰਦਰ ਲੱਗ ਰਹੀ ਸੀ।
ਸੈਫਅਲੀ ਖਾਨ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਇਆ ਹੋਇਆ ਸੀ ਜੋ ਉਸ 'ਤੇ ਬਹੁਤ ਸੁੰਦਰ ਲੱਗ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰੀਨਾ ਨੂੰ ਕ੍ਰਿਸਮਿਸ ਦੀ ਪਾਰਟੀ 'ਚ ਦੇਖਿਆ ਗਿਆ ਸੀ, ਜਿਥੇ ਕਰੀਨਾ ਨੇ ਲਾਲ ਰੰਗ ਦੀ ਪੌਸ਼ਾਕ ਪਹਿਨੀ ਹੋਈ ਸੀ। ਕਰੀਨਾ ਨੇ ਆਪਣੀ ਗਰਭ ਆਵਸਥਾ ਦੇ ਦੌਰਾਨ ਬਹੁਤ ਅਨੰਦ ਮਾਣਿਆ ਅਤੇ ਬੇਟੇ ਨੂੰ ਜਨਮ ਦੇਣ ਦੇ ਬਾਅਦ ਵੀ ਬਹੁਤ ਅਨੰਦ ਮਾਣਿਆ।
ਕਈ ਸਾਲਾਂ ਤੋਂ ਇੱਕ ਖੰਬੇ 'ਤੇ ਖੜਾ ਹੈ ਇਹ ਮੰਦਰ
NEXT STORY