ਨਵੀਂ ਦਿੱਲੀ- ਪ੍ਰਦੂਸ਼ਣ, ਧੁੱਪ ਦੀ ਵਜ੍ਹਾ ਨਾਲ ਸਕਿਨ 'ਤੇ ਟੈਨਿੰਗ ਹੋ ਜਾਂਦੀ ਹੈ ਜੋ ਨਾ ਸਿਰਫ ਪਿੰਪਲਸ, ਦਾਗ-ਧੱਬੇ ਦੀ ਵਜ੍ਹਾ ਬਣਦੀ ਹੈ ਸਗੋਂ ਇਸ ਨਾਲ ਸਕਿਨ ਡਲ ਅਤੇ ਬੇਜਾਨ ਵੀ ਨਜ਼ਰ ਆਉਂਦੀ ਹੈ। ਹਾਲਾਂਕਿ ਕੁੜੀਆਂ ਸਕਿਨ ਨੂੰ ਸਾਫ ਕਰਨ ਲਈ ਹਰ ਮਹੀਨੇ ਪਾਰਲਰ ਜਾ ਕੇ ਫੇਸ਼ੀਅਲ ਅਤੇ ਬਲੀਚ ਕਰਵਾਉਂਦੀਆਂ ਹਨ ਪਰ ਕੁਝ ਦਿਨ ਬਾਅਦ ਚਮੜੀ ਡਲ ਹੋ ਜਾਂਦੀ ਹੈ। ਸਕਿਨ ਨੂੰ ਸਾਫ ਕਰਨ ਲਈ ਉਨ੍ਹਾਂ ਨੂੰ ਹਫਤੇ 'ਚ ਇਕ ਵਾਰ ਸਾਫ ਕਰਨਾ ਜ਼ਰੂਰੀ ਹੈ ਪਰ ਹਰ ਮਹੀਨੇ ਕੈਮੀਕਲ ਵਾਲੀ ਬਲੀਚ ਲਗਾਉਣਾ ਤਾਂ ਮੁਮਕਿਨ ਨਹੀਂ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਹੋਮਮੇਡ ਬਲੀਚ ਲੈ ਕੇ ਆਏ ਹਾਂ ਜਿਸ ਨਾਲ ਚਮੜੀ ਨੂੰ ਸਾਫ ਅਤੇ ਚਮਕਦਾਰ ਬਣਾਇਆ ਜਾ ਸਕਦਾ ਹੈ। ਨਿਯਮਿਤ ਇਸ ਦੀ ਵਰਤੋਂ ਤੁਹਾਨੂੰ ਐਂਟੀ-ਏਜਿੰਗ ਸਮੱਸਿਆਵਾਂ ਤੋਂ ਬਚਾਉਣ 'ਚ ਮਦਦ ਕਰੇਗੀ। ਚਲੋ ਤੁਹਾਨੂੰ ਦੱਸਦੇ ਹਾਂ ਘਰ ਦੇ ਬਣੇ 5 ਬਲੀਚਿੰਗ ਫੇਸਪੈਕ ਬਾਰੇ...
ਚੰਦਨ ਬਲੀਚਿੰਗ ਫੇਸਪੈਕ
ਚੰਦਨ ਦੇ ਕੂਲਿੰਗ ਗੁਣ ਸਕਿਨ ਤੋਂ ਦਾਗ-ਧੱਬੇ ਦੇ ਨਿਸ਼ਾਨ ਘੱਟ ਕਰਨ 'ਚ ਮਦਦ ਕਰਦੇ ਹਨ। ਉਧਰ ਇਸ ਨਾਲ ਸਕਿਨ 'ਚ ਮੇਲਾਨਿਨ ਵੀ ਕੰਟਰੋਲ ਹੁੰਦਾ ਹੈ ਅਤੇ ਸਕਿਨ ਗਲੋਅ ਕਰਦੀ ਹੈ। ਇਸ ਲਈ 1 ਚਮਚਾ ਚੰਦਨ ਪਾਊਡਰ 'ਚ ਦੁੱਧ ਜਾਂ ਗੁਲਾਬ ਜਲ ਮਿਲਾ ਕੇ ਚਿਹਰੇ ਤੇ ਗਰਦਨ 'ਤੇ ਲਗਾਓ। ਇਸ ਨੂੰ 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਚੌਲਾਂ ਦਾ ਆਟਾ ਅਤੇ ਦੁੱਧ ਨਾਲ ਤਿਆਰ ਪੈਕ
ਚੌਲਾਂ ਦਾ ਆਟਾ ਟੈਨਿੰਗ ਅਤੇ ਡੈੱਡ ਸਕਿਨ ਸੈਲਸ ਨੂੰ ਰੀਮੂਵ ਕਰਨ 'ਚ ਮਦਦ ਕਰਦਾ ਹੈ। ਉਧਰ ਦੁੱਧ ਸਕਿਨ ਨੂੰ ਨਮੀ ਅਤੇ ਪੋਸ਼ਣ ਦਿੰਦਾ ਹੈ। ਇਸ ਲਈ ਚੌਲਾਂ ਦੇ ਆਟੇ 'ਚ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਓ 10 ਮਿੰਟ ਬਾਅਦ ਇਸ ਨੂੰ ਮਾਲਿਸ਼ ਕਰਦੇ ਹੋਏ ਸਾਫ ਕਰ ਲਓ। ਇਸ ਨਾਲ ਸਕਿਨ ਬਲੀਚ ਦੀ ਤਰ੍ਹਾਂ ਸਾਫ ਹੋ ਜਾਵੇਗੀ।
ਮੁਲਤਾਨੀ ਮਿੱਟੀ ਅਤੇ ਸੰਤਰੇ ਦਾ ਜੂਸ
ਇਹ ਬਲੀਚਿੰਗ ਪੈਕ ਸਕਿਨ ਨੂੰ ਕਲੀਨ, ਰਿਫਰੈੱਸ਼ ਅਤੇ ਕੂਲ ਕਰਨ 'ਚ ਮਦਦਗਾਰ ਹੈ। ਉਧਰ ਸੰਤਰੇ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਸਕਿਨ ਨੂੰ ਗਲੋਇੰਗ ਬਣਾਉਣ 'ਚ ਮਦਦ ਕਰਦ ਹੈ। ਇਸ ਲਈ ਮੁਲਤਾਨੀ ਮਿੱਟੀ 'ਚ ਸੰਤਰੇ ਦਾ ਰਸ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। 10-15 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਹਫਤੇ 'ਚ ਘੱਟ ਤੋਂ ਘੱਟ 1-2 ਵਾਰ ਇਹ ਪੈਕ ਲਗਾ ਸਕਦੇ ਹੋ।
ਓਟਸ ਅਤੇ ਬਾਦਾਮ ਤੇਲ ਫੇਸ ਪੈਕ
ਓਟਸ ਸਕਿਨ ਲਈ ਬਿਹਤਰੀਨ ਐਕਸਫੋਲੀਏਟਰ ਹੈ ਕਿਉਂਕਿ ਇਹ ਸਕਿਨ ਨੂੰ ਡੀ-ਟੈਨ ਕਰਦਾ ਹੈ। ਇਹ ਸਕਿਨ ਨੂੰ ਮਾਇਸਚੁਰਾਈਜ਼ਰ ਅਤੇ ਹਾਈਡ੍ਰੇਟ ਵੀ ਰੱਖਦਾ ਹੈ। ਇਸ ਨੂੰ ਬਣਾਉਣ ਲਈ ਓਟਸ, ਬਾਦਾਮ ਦਾ ਤੇਲ ਅਤੇ ਦਹੀਂ ਨੂੰ ਮਿਲਾਓ। ਇਸ ਨੂੰ ਚਿਹਰੇ ਅਤੇ ਗਰਦਨ 'ਤੇ 10-15 ਮਿੰਟ ਅਪਲਾਈ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ।
ਟਮਾਟਰ ਦਾ ਰਸ
ਟਮਾਟਰ 'ਚ ਬਲੀਚਿੰਗ ਗੁਣ ਹੁੰਦੇ ਹਨ ਜੋ ਸਕਿਨ ਨੂੰ ਡੀ ਟੈਨਿੰਗ ਕਰਨ 'ਚ ਮਦਦ ਕਰਦਾ ਹੈ। ਟਮਾਟਰ ਦੇ ਗੂਦੇ 'ਚ ਨਿੰਬੂ ਦਾ ਰਸ ਮਿਲਾ ਕੇ ਸਕਿਨ ਅਤੇ ਗਰਦਨ 'ਤੇ 15 ਤੋਂ 20 ਮਿੰਟ ਲਗਾਓ। ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
Cooking Tips : ਲੋਹੜੀ ਮੌਕੇ 'ਤਿਲਾਂ ਦੀ ਬਰਫ਼ੀ' ਨਾਲ ਕਰਵਾਓ ਮਹਿਮਾਨਾਂ ਦਾ ਮੂੰਹ ਮਿੱਠਾ
NEXT STORY