ਨਵੀਂ ਦਿੱਲੀ- ਹਰ ਕੁੜੀ ਲੰਬੇ, ਸੰਘਣੇ, ਮਜ਼ਬੂਤ ਵਾਲ ਚਾਹੁੰਦੀ ਹੈ ਪਰ ਗਲਤ ਲਾਈਫ ਸਟਾਈਲ ਆਦਿ ਕਾਰਨਾਂ ਨਾਲ ਕਈ ਵਾਰ ਵਾਲਾਂ ਦੀ ਗਰੋਥ ਰੁੱਕ ਜਾਂਦੀ ਹੈ। ਇਸ ਦੇ ਕਾਰਨ ਵਾਲ ਬੇਜਾਨ, ਰੁੱਖੇ ਤੇ ਜੜ੍ਹਾਂ ਤੋਂ ਕਮਜ਼ੋਰ ਹੋਣ ਲੱਗਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਕੁਝ ਦਾਦੀ-ਨਾਨੀ ਦੇ ਸਪੈਸ਼ਲ ਨੁਸਖ਼ੇ ਅਪਣਾ ਸਕਦੇ ਹੋ। ਇਸ ਨਾਲ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲੇਗਾ। ਅਜਿਹੇ 'ਚ ਵਾਲਾਂ ਨੂੰ ਤੇਜ਼ੀ ਨਾਲ ਵਧਣ 'ਚ ਮਦਦ ਮਿਲੇਗੀ ਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੇਬ ਦਾ ਸਿਰਕਾ ਤੇਜ਼ੀ ਨਾਲ ਵਧਾਏਗਾ ਵਾਲ
ਸੇਬ ਦਾ ਸਿਰਕਾ ਸਿਰਫ ਖਾਣ ਦੇ ਲਈ ਨਹੀਂ ਸਗੋਂ ਵਾਲਾਂ ਦੀ ਗਰੋਥ ਵਧਾਉਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਕੈਲਪ ਦਾ ਪੀ.ਐੱਚ ਲੈਵਲ ਬੈਲੇਂਸ ਰਹਿੰਦਾ ਹੈ। ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ, ਚਮਕਦਾਰ, ਮੁਲਾਇਮ ਨਜ਼ਰ ਆਉਂਦੇ ਹਨ। ਇਸ ਲਈ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ ਇਕ ਕੌਲੀ 'ਚ ਸਿਰਕਾ ਲਓ। ਇਸ ਨੂੰ ਰੂੰ ਦੀ ਮਦਦ ਨਾਲ ਵਾਲਾਂ 'ਤੇ 10-15 ਮਿੰਟ ਤੱਕ ਲਗਾਓ। ਬਾਅਦ 'ਚ ਵਾਲਾਂ ਨੂੰ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਇਸ ਨੂੰ ਪਾਣੀ 'ਚ ਮਿਲਾ ਕੇ ਵਾਲਾਂ ਨੂੰ ਧੋਣ 'ਚ ਇਸਤੇਮਾਲ ਕਰ ਸਕਦੇ ਹੋ।
ਗੰਢਿਆਂ ਦੇ ਰਸ ਨਾਲ ਵਾਲ ਹੋਣਗੇ ਮਜ਼ਬੂਤ
ਵਾਲਾਂ ਦੀ ਗਰੋਥ ਲਈ ਗੰਢਿਆਂ ਦਾ ਰਸ ਬਹੁਤ ਕਾਰਗਰ ਮੰਨਿਆ ਗਿਆ ਹੈ। ਬਿਊਟੀ ਐਕਸਪਰਟ ਅਨੁਸਾਰ ਗੰਢਿਆਂ 'ਚ ਮੌਜੂਦ ਸਲਫਰ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਦਿਵਾਉਂਦੇ ਹਨ। ਅਜਿਹੇ 'ਚ ਹੇਅਰ ਫਾਲ ਦੀ ਸਮੱਸਿਆ ਦੂਰ ਹੋ ਕੇ ਵਾਲ ਤੇਜ਼ੀ ਨਾਲ ਵਧਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਆਇਲੀ ਵਾਲਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਗੰਢਿਆਂ ਨੂੰ ਕੱਦੂਕਸ ਕਰਕੇ ਉਸ ਦਾ ਰਸ ਕੱਢ ਲਓ। ਹੁਣ ਰਸ ਨੂੰ ਰੂੰ ਦੀ ਮਦਦ ਨਾਲ ਸਕੈਲਪ 'ਤੇ ਲਗਾ ਕੇ 20 ਮਿੰਟ ਤੱਕ ਛੱਡ ਦਿਓ। ਬਾਅਦ 'ਚ ਮਾਈਲਡ ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਮੁਲਾਇਮ ਤੇ ਚਮਕਦਾਰ ਨਜ਼ਰ ਆਉਣਗੇ।
ਆਂਡੇ ਨਾਲ ਬਣਾਓ ਹੇਅਰ ਮਾਸਕ
ਆਂਡਾ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪ੍ਰੋਟੀਨ ਨਾਲ ਭਰਪੂਰ ਆਂਡਾ ਵਾਲਾਂ ਦਾ ਤੇਜ਼ੀ ਨਾਲ ਵਿਕਾਸ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਰੁੱਖੇ ਬੇਜਾਨ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਅਜਿਹੇ 'ਚ ਵਾਲ ਜੜ੍ਹਾਂ ਤੋਂ ਮਜ਼ਬੂਤ, ਲੰਬੇ, ਸੰਘਣੇ ਤੇ ਮੁਲਾਇਮ ਹੋਣਗੇ। ਇਸ ਲਈ ਇਕ ਕੌਲੀ 'ਚ 1 ਆਂਡੇ ਦਾ ਸਫੇਦ ਹਿੱਸਾ, 1-1 ਚਮਚਾ ਜੈਤੂਨ ਦਾ ਤੇਲ ਤੇ ਸ਼ਹਿਦ ਮਿਲਾਓ। ਤਿਆਰ ਮਿਸ਼ਰਨ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਕਰੀਬ 20 ਮਿੰਟ ਤੱਕ ਲਗਾਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਚੰਗਾ ਰਿਜ਼ਲਟ ਪਾਉਣ ਲਈ ਹਫਤੇ 'ਚ 1 ਵਾਰ ਇਸ ਨੁਸਖ਼ੇ ਨੂੰ ਜ਼ਰੂਰ ਅਪਣਾਓ
ਨੋਟ-ਜੇਕਰ ਤੁਹਾਨੂੰ ਇਸ 'ਚੋਂ ਕੋਈ ਚੀਜ਼ ਸ਼ੂਟ ਨਹੀਂ ਕਰਦੀ ਹੈ ਤਾਂ ਇਨ੍ਹਾਂ ਹੇਅਰ ਮਾਸਕ ਨੂੰ ਨਾ ਲਗਾਓ। ਇਸ ਤੋਂ ਇਲਾਵਾ ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਤੋਂ ਪਹਿਲਾਂ ਇਕ ਵਾਰ ਕਿਸੇ ਮਾਹਰ ਦੀ ਸਲਾਹ ਜ਼ਰੂਰ ਲਓ।
Cooking Tips: ਨਵੇਂ ਸਾਲ 'ਤੇ ਮਹਿਮਾਨਾਂ ਨੂੰ ਬਣਾ ਕੇ ਖਵਾਓ 'ਕਸ਼ਮੀਰੀ ਪੁਲਾਓ', ਜਾਣੋ ਵਿਧੀ
NEXT STORY