ਨਵੀਂ ਦਿੱਲੀ- ਸਿਹਤ ਬਣਾਉਣ ਲਈ ਤਾਂ ਅਸੀਂ ਸਾਰੇ ਟਮਾਟਰ ਖਾਂਦੇ ਹਾਂ ਪਰ ਕੀ ਤੁਸੀਂ ਕਦੇ ਰੂਪ ਨਿਖਾਰਨ ਅਤੇ ਚਮੜੀ ਦੀ ਦੇਖਭਾਲ ਲਈ ਟਮਾਟਰ ਦਾ ਇਸਤੇਮਾਲ ਕੀਤਾ ਹੈ ? ਟਮਾਟਰ ਵਿਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ। ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਹ ਚਮੜੀ ਨੂੰ ਕੁਦਰਤੀ ਤੌਰ ਉਤੇ ਨਿਖਾਰਨ ਦਾ ਕੰਮ ਕਰਦਾ ਹੈ। ਵੱਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਦਾ ਹੈ ਅਤੇ ਸਨਸਕਰੀਮ ਦੇ ਵਾਂਗ ਚਮੜੀ ਦੀ ਦੇਖਭਾਲ ਕਰਦਾ ਹੈ।
ਟਮਾਟਰ ਵਿਚ ਵਿਟਾਮਿਨ ਏ, ਸੀ ਅਤੇ ਐਂਟੀ-ਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਚਮੜੀ ਦੀ ਨਮੀ ਨੂੰ ਬਣਾਈ ਰੱਖਦਾ ਹੈ। ਟਮਾਟਰ ਦਾ ਇਸਤੇਮਾਲ ਕਈ ਪ੍ਰਕਾਰ ਨਾਲ ਕੀਤਾ ਜਾ ਸਕਦਾ ਹੈ। ਤੁਸੀ ਚਾਹੋ ਤਾਂ ਚਿਹਰੇ ਨੂੰ ਨਿਖਾਰਨ ਲਈ ਟਮਾਟਰ ਦਾ ਫੇਸ ਮਾਸਕ ਤਿਆਰ ਕਰ ਸਕਦੇ ਹੋ। ਟਮਾਟਰ ਦਾ ਫੇਸ ਮਾਸਕ ਤਿਆਰ ਕਰਨਾ ਬਹੁਤ ਹੀ ਆਸਾਨ ਹੈ। ਤੁਸੀਂ ਅਪਣੀ ਜ਼ਰੂਰਤ ਦੇ ਆਧਾਰ ਉਤੇ ਇਨ੍ਹਾਂ ਵਿਚੋਂ ਕੋਈ ਵੀ ਚੁਣ ਸਕਦੇ ਹੋ।

ਟਮਾਟਰ ਅਤੇ ਬਟਰਮਿਲਕ ਦਾ ਫੇਸ ਮਾਸਕ : ਦੋ ਚਮਚੇ ਟਮਾਟਰ ਦੇ ਰਸ ਵਿਚ 3 ਚਮਚੇ ਬਟਰ ਮਿਲਕ ਮਿਲਾ ਲਓ। ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਉਤੇ ਲਗਾਓ। ਥੋੜ੍ਹੀ ਦੇਰ ਇਸ ਨੂੰ ਇਵੇਂ ਹੀ ਲਗਾ ਰਹਿਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਸਾਫ਼ ਕਰ ਲਓ। ਟਮਾਟਰ ਅਤੇ ਬਟਰ ਮਿਲਕ ਦੇ ਫੇਸਪੈਕ ਦੇ ਨਿਯਮਤ ਇਸਤੇਮਾਲ ਨਾਲ ਦਾਗ-ਧੱਬਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਓਟਮੀਲ, ਦਹੀ ਅਤੇ ਟਮਾਟਰ ਦਾ ਫੇਸ ਮਾਸਕ : ਓਟਮੀਲ, ਟਮਾਟਰ ਦਾ ਰਸ ਅਤੇ ਦਹੀਂ ਲੈ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਚਿਹਰੇ ਉਤੇ ਲਗਾ ਕੇ ਕੁਝ ਦੇਰ ਲਈ ਇਵੇਂ ਹੀ ਛੱਡ ਦਿਓ। ਉਸ ਤੋਂ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਕ ਪਾਸੇ ਜਿੱਥੇ ਟਮਾਟਰ ਦੇ ਇਸਤੇਮਾਲ ਨਾਲ ਚਮੜੀ ਤਵਚਾ ਵਿਚ ਨਿਖਾਰ ਆਉਂਦਾ ਹੈ ਉਥੇ ਹੀ ਓਟਮੀਲ ਡੈਡ ਸਕੀਨ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਦਹੀਂ ਨਾਲ ਚਿਹਰਾ ਮਾਇਸ਼ਚਰਾਇਜ ਹੋ ਜਾਂਦਾ ਹੈ।

ਟਮਾਟਰ ਅਤੇ ਸ਼ਹਿਦ ਦਾ ਫੇਸ ਮਾਸਕ : ਇਕ ਚਮਚਾ ਟਮਾਟਰ ਅਤੇ ਸ਼ਹਿਦ ਲੈ ਲਓ। ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਚਿਹਰੇ ਉਤੇ ਲਗਾਓ। 15 ਮਿੰਟ ਤੱਕ ਇਸ ਮਾਸਕ ਨੂੰ ਲਗਾ ਰਹਿਣ ਦਿਓ। ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਿਹਰੇ ਉਤੇ ਨਿਖਾਰ ਆ ਜਾਵੇਗਾ।
ਮਰਦਾਨਾ ਕਮਜ਼ੋਰੀ ਕਿਉਂ ਹੁੰਦੀ ਹੈ? ਪੜ੍ਹੋ ਸਹੀ ਜਾਣਕਾਰੀ ਤੇ ਲਵੋ ਦੇਸੀ ਇਲਾਜ
NEXT STORY