ਜਲੰਧਰ (ਬਿਊਰੋ) - ਵਿਆਹਾਂ ਦੇ ਸੀਜ਼ਨ ’ਚ ਕੁੜੀਆਂ ਕੱਪੜਿਆਂ ਦੇ ਨਾਲ-ਨਾਲ ਆਪਣੇ ਮੇਕਅੱਪ ਦਾ ਖ਼ਾਸ ਧਿਆਨ ਰੱਖਦੀਆਂ ਹਨ। ਵਿਆਹ 'ਚ ਸਭ ਤੋਂ ਖ਼ੂਬਸੂਰਤ ਦਿਖਾਈ ਦੇਣ ਲਈ ਕੁੜੀਆਂ ਸਭ ਤੋਂ ਵਧੀਆ ਕੱਪੜਿਆਂ ਦੀ ਚੋਣ ਅਤੇ ਕਈ ਤਰ੍ਹਾਂ ਦੇ ਨਵੇਂ ਡਿਜ਼ਾਇਨ ਦੇ ਗਹਿਣੇ ਪਸੰਦ ਕਰਦੀਆਂ ਹਨ। ਤਿਆਰ ਹੋਣ ਲਈ ਮੇਕਅਪ ਕਿਹੜਾ ਅਤੇ ਕਿਸ ਤਰ੍ਹਾਂ ਕਰਨਾ ਹੈ, ਦੀ ਚੋਣ ਬਹੁਤ ਧਿਆਨ ਨਾਲ ਕਰਦੀਆਂ ਹਨ, ਕਿਉਂਕਿ ਗਰਮੀਆਂ 'ਚ ਪਸੀਨੇ ਕਾਰਨ ਮੇਕਅੱਪ ਟਿਕ ਨਹੀਂ ਪਾਉਂਦਾ ਅਤੇ ਸਰਦੀਆਂ 'ਚ ਚੱਲਣ ਵਾਲੀ ਠੰਡੀ ਹਵਾ ਦੇ ਕਾਰਨ ਮੇਕਅੱਪ ਖ਼ਰਾਬ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਅਜਿਹੇ ਟਿਪਸ ਆਪਣਾ ਸਕਦੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਹਾਡਾ ਮੇਕਅਪ ਲੰਬੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ....
ਆਈਸ ਕਿਊਬ ਲਗਾਓ
ਮੇਕਅੱਪ ਕਰਨ ਤੋਂ ਪਹਿਲਾਂ 1-2 ਆਈਸ ਕਿਊਬ ਨੂੰ 5 ਸੈਕਿੰਡ ਤੱਕ ਚਿਹਰੇ 'ਤੇ ਰਬ ਕਰੋ। ਫਿਰ ਚਿਹਰੇ ਨੂੰ ਤੌਲੀਏ ਨਾਲ ਸਾਫ ਕਰ ਲਓ ਅਤੇ ਫਿਰ ਮੇਕਅੱਪ ਕਰੋ। ਇਸ ਨਾਲ ਚਿਹਰੇ ਨੂੰ ਫ਼ਰੈੱਸ਼ ਲੁੱਕ ਮਿਲੇਗੀ ਅਤੇ ਮੇਕਅੱਪ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਸਰਦੀਆਂ 'ਚ ਬਰਫ਼ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਤੁਸੀਂ ਇਸ ਨੂੰ ਕੱਪੜੇ 'ਚ ਬੰਨ੍ਹ ਕੇ ਲਗਾਓ।
ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ

ਵਾਟਰ ਪਰੂਫ ਹੋ ਆਈਜ਼ ਮੇਕਅੱਪ
ਸ਼ਿਮਰੀ ਅਤੇ ਕ੍ਰੀਮ ਆਈ ਲਾਈਨਰ ਦੇ ਬਾਅਦ ਅੱਖਾਂ ਦੀ ਖ਼ੂਬਸੂਰਤੀ ਜ਼ਰੂਰ ਵਧ ਜਾਂਦੀ ਹੈ ਪਰ ਜੇਕਰ ਉਹ ਵਾਟਰ ਪਰੂਫ਼ ਨਾ ਹੋਵੇ ਤਾਂ ਅਜਿਹਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਅੱਖਾਂ ਲਈ ਵਾਟਰ ਪਰੂਫ਼ ਮੇਕਅੱਪ ਹੀ ਚੁਣੋ।
ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
ਮੇਕਅੱਪ ਦੀ ਲੇਬਰ ਰੱਖੋ ਘੱਟ
ਫ਼ਾਊਂਡੇਸ਼ਨ ਦੀ ਮੋਟੀ ਪਰਤ ਲਗਾਉਣ ਤੋਂ ਬਚੋ। ਇਹ ਤੁਹਾਡੀ ਚਮੜੀ ਦੇ ਪੋਰਸ ਨੂੰ ਬਲਾਕ ਕਰ ਦਿੰਦਾ ਹੈ। ਇਸ ਦੀ ਵਜ੍ਹਾ ਨਾਲ ਨਮੀ ਵਾਲੇ ਮੌਸਮ 'ਚ ਮੇਕਅੱਪ ਖ਼ਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੀ ਹੋ ਤਾਂ ਲਾਈਟਵੇਟ ਫ਼ਾਊਂਡੇਸ਼ਨ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੀ ਚਮੜੀ ਸਾਹ ਲੈ ਸਕੇ।
ਪਾਊਡਰ ਦੀ ਕਰੋ ਵਰਤੋਂ
ਜੇਕਰ ਹਰ ਵਾਰ ਤੁਹਾਡਾ ਮਸਕਾਰਾ ਜਾਂ ਕਾਜਲ ਫੈਲ ਜਾਂਦਾ ਹੈ ਤਾਂ ਅੱਖ਼ਾਂ ਦੇ ਹੇਠਾਂ ਟਰਾਂਸਲੂਸੈਂਟ ਪਾਊਡਰ ਲਗਾਓ। ਇਸ ਦੀ ਮਦਦ ਨਾਲ ਤੁਹਾਡੇ ਮੇਕਅੱਪ ਨੂੰ ਲੰਬੇ ਸਮੇਂ ਤੱਕ ਟਿਕਾਉਣ 'ਚ ਮਦਦ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

ਡਾਰਕ ਲਿਪਸਟਿਕ ਦੀ ਚੋਣ ਨਾ ਕਰੋ
ਚਟਕਦਾਰ ਰੰਗ ਵਾਲੇ ਲਿਪ ਕਲਰ ਬਹੁਤ ਆਕਰਸ਼ਕ ਲੱਗਦੇ ਹਨ। ਜੇਕਰ ਉਹ ਖ਼ਰਾਬ ਹੋ ਜਾਵੇ ਤਾਂ ਤੁਹਾਡੀ ਲੁੱਕ ਵਿਗੜ ਜਾਂਦੀ ਹੈ। ਅਜਿਹੇ 'ਚ ਡਾਰਕ ਲਿਪਸਟਿਕ ਨਾ ਲਗਾਓ। ਇਸ ਦੀ ਬਜਾਏ ਨਿਊਡ, ਲਾਈਟ ਲਿਪਸਟਿਕ ਚੁਣੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਪਸਟਿਕ ਮੈਟ 'ਚ ਹੋਵੇ।
ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ
ਮਿਸਟ ਸਪ੍ਰੇਅ ਦੀ ਕਰੋ ਵਰਤੋਂ
ਚਮੜੀ ਨੂੰ ਤਰੋਤਾਜ਼ਾ ਰੱਖਣ ਲਈ ਮਿਸਟ ਸਪ੍ਰੇਅ ਦੀ ਵਰਤੋਂ ਕਰੋ। ਨਾਲ ਹੀ ਇਸ ਨਾਲ ਮੇਕਅੱਪ ਵੀ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇਸ 'ਚ ਵਿਟਾਮਿਨ-ਸੀ, ਗ੍ਰੀਨ-ਟੀ, ਫ਼ਰੂਟ ਵਾਟਰ ਵਰਗੇ ਆਪਸ਼ਨ ਮੌਜੂਦ ਹਨ, ਜੋ ਹਰੇਕ ਚਮੜੀ ਲਈ ਸਹੀ ਹੁੰਦੇ ਹਨ।

ਚੰਗੀ ਨੌਕਰੀ ਲੈਣ ਦੇ ਚਾਹਵਾਨ ਲੋਕ ਪ੍ਰੋਫ਼ੈਸ਼ਨਲ ਬਾਇਓਡਾਟਾ ਬਣਾਉਣ ਲੱਗੇ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY