ਵੈੱਬ ਡੈਸਕ - ਅਜੋਕੇ ਸਮੇਂ 'ਚ ਹਰ ਮਹਿਲਾ ਆਪਣੀ ਚਮੜੀ ਨੂੰ ਚਮਕਦਾਰ ਅਤੇ ਕੋਮਲ ਬਣਾਉਣਾ ਚਾਹੁੰਦੀ ਹੈ, ਪਰ ਬਦਲਦੇ ਮੌਸਮ, ਧੂੜ-ਮਿੱਟੀ ਅਤੇ ਪ੍ਰਦੂਸ਼ਣ ਕਾਰਨ ਚਮੜੀ ਦੀ ਰੰਗਤ ਫਿੱਕੀ ਪੈ ਜਾਂਦੀ ਹੈ। ਅਜਿਹੇ 'ਚ ਐਕਟੀਵੇਟਿਡ ਚਾਰਕੋਲ ਸੁੰਦਰਤਾ ਦੇ ਖੇਤਰ 'ਚ ਇਕ ਪ੍ਰਸਿੱਧ ਵਿਕਲਪ ਵਜੋਂ ਉੱਭਰਿਆ ਹੈ, ਜੋ ਸਿਰਫ ਸੈਲੀਬ੍ਰਿਟੀਜ਼ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਆਮ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ।
ਸਰੋਤਾਂ ਅਨੁਸਾਰ, ਚਾਰਕੋਲ ਦੇ ਮੁੱਖ ਫਾਇਦੇ ਹੇਠ ਲਿਖੇ ਹਨ :-
ਡੂੰਘੀ ਸਫਾਈ
- ਐਕਟੀਵੇਟਿਡ ਚਾਰਕੋਲ ਚਮੜੀ ਤੋਂ ਗੰਦਗੀ, ਧੂੜ ਅਤੇ ਵਾਧੂ ਤੇਲ ਨੂੰ ਸੋਖ ਲੈਂਦਾ ਹੈ। ਇਹ ਰੋਮਾਂ 'ਚ ਜਮ੍ਹਾ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਤੁਰੰਤ ਗਲੋਅ ਕਰਨ ਲੱਗਦੀ ਹੈ।
ਬਲੈਕਹੈੱਡਸ ਅਤੇ ਰੋਮਾਂ ਦਾ ਇਲਾਜ
- ਚਾਰਕੋਲ ਮਾਸਕ ਦੀ ਵਰਤੋਂ ਨਾਲ ਸਾਰੇ ਬਲੈਕਹੈੱਡਸ ਨਿਕਲ ਜਾਂਦੇ ਹਨ ਅਤੇ ਚਮੜੀ ਸਾਫ਼ ਤੇ ਮੁਲਾਇਮ ਹੋ ਜਾਂਦੀ ਹੈ। ਇਹ ਖੁੱਲ੍ਹੇ ਹੋਏ ਵੱਡੇ ਰੋਮਾਂ ਨੂੰ ਸਾਫ਼ ਕਰਕੇ ਉਨ੍ਹਾਂ ਨੂੰ ਛੋਟਾ ਦਿਖਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਚਿਹਰਾ ਤਾਜ਼ਾ ਨਜ਼ਰ ਆਉਂਦਾ ਹੈ।
ਪਿੰਪਲਸ ਤੋਂ ਛੁਟਕਾਰਾ
- ਚਾਰਕੋਲ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ। ਇਹ ਚਮੜੀ ਤੋਂ ਵਾਧੂ ਤੇਲ ਕੱਢ ਕੇ ਪਿੰਪਲਸ ਅਤੇ ਬ੍ਰੇਕਆਊਟ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
ਤੇਲਯੁਕਤ ਚਮੜੀ ਲਈ ਫਾਇਦੇਮੰਦ
- ਜਿਨ੍ਹਾਂ ਦੀ ਚਮੜੀ ਬਹੁਤ ਜ਼ਿਆਦਾ ਤੇਲ ਛੱਡਦੀ ਹੈ, ਉਨ੍ਹਾਂ ਲਈ ਚਾਰਕੋਲ ਤੇਲ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਹੈ, ਜਿਸ ਨਾਲ ਚਿਹਰਾ ਚਿਪਚਿਪਾ ਨਹੀਂ ਲੱਗਦਾ।
ਵਰਤੋਂ ਲਈ ਸਲਾਹ :-
ਚਿਹਰੇ ਨੂੰ ਤਾਜ਼ਾ ਅਤੇ ਸਿਹਤਮੰਦ ਰੱਖਣ ਲਈ ਚਾਰਕੋਲ ਦੀ ਵਰਤੋਂ ਹਫ਼ਤੇ 'ਚ 2-3 ਵਾਰ ਕੀਤੀ ਜਾ ਸਕਦੀ ਹੈ। ਹਾਲਾਂਕਿ, ਜਿਨ੍ਹਾਂ ਦੀ ਚਮੜੀ ਸੰਵੇਦਨਸ਼ੀਲ ਹੈ, ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਰਸੋਈ 'ਚ ਕਿਰਲੀਆਂ ਦਾ ਕਹਿਰ? ਅਪਣਾਓ ਇਹ 5 ਕੁਦਰਤੀ ਤਰੀਕੇ, ਮਿੰਟਾਂ 'ਚ ਹੋ ਜਾਣਗੀਆਂ ਰਫ਼ੂ-ਚੱਕਰ
NEXT STORY