ਬਿਊਟੀ ਡੈਸਕ - ਅਜੋਕੇ ਸਮੇਂ 'ਚ ਜਿੱਥੇ ਪ੍ਰਦੂਸ਼ਣ ਅਤੇ ਗਰਮੀ ਲਗਾਤਾਰ ਵਧ ਰਹੀ ਹੈ, ਉੱਥੇ ਹੀ ਸਕਿਨ ਦੇ ਮਾਹਿਰਾਂ ਨੇ ਲੋਕਾਂ ਨੂੰ ਚਮੜੀ ਦੀ ਸੁਰੱਖਿਆ ਪ੍ਰਤੀ ਸੁਚੇਤ ਕੀਤਾ ਹੈ। ਡਾਕਟਰਾਂ ਅਨੁਸਾਰ, ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਹੋਣ, ਕਾਲੇ ਧੱਬਿਆਂ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਸਨਸਕ੍ਰੀਨ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਲੋਕ ਸਨਸਕ੍ਰੀਨ ਨੂੰ ਸਿਰਫ਼ ਇਕ 'ਬਿਊਟੀ ਪ੍ਰੋਡਕਟ' ਮੰਨਦੇ ਹਨ, ਪਰ ਅਸਲ 'ਚ ਇਹ ਸਕਿਨ ਦੀ ਸਿਹਤ ਲਈ ਇਕ ਜ਼ਰੂਰੀ ਦਵਾਈ ਵਾਂਗ ਕੰਮ ਕਰਦੀ ਹੈ।
ਸਨਸਕ੍ਰੀਨ ਲਗਾਉਣਾ ਕਿਉਂ ਹੈ ਬੇਹੱਦ ਜ਼ਰੂਰੀ?
ਸੂਰਜ ਦੀਆਂ ਖ਼ਤਰਨਾਕ ਕਿਰਨਾਂ ਤੋਂ ਬਚਾਅ
- ਸੂਰਜ 'ਚੋਂ ਨਿਕਲਣ ਵਾਲੀਆਂ ਅਲਟਰਾਵਾਇਲਟ (UV) ਕਿਰਨਾਂ ਸਕਿਨ ਦੇ ਸੈੱਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੀਆਂ ਹਨ। ਸਨਸਕ੍ਰੀਨ ਇਨ੍ਹਾਂ ਕਿਰਨਾਂ ਨੂੰ ਚਮੜੀ ਦੇ ਅੰਦਰ ਜਾਣ ਤੋਂ ਰੋਕਦੀ ਹੈ।
ਸਮੇਂ ਤੋਂ ਪਹਿਲਾਂ ਬੁਢਾਪੇ ਨੂੰ ਰੋਕਣਾ
- ਤੇਜ਼ ਧੁੱਪ ਕਾਰਨ ਚਿਹਰੇ 'ਤੇ ਛੋਟੀ ਉਮਰ 'ਚ ਹੀ ਝੁਰੜੀਆਂ ਅਤੇ ਬਰੀਕ ਰੇਖਾਵਾਂ ਆਉਣ ਲੱਗਦੀਆਂ ਹਨ। ਸਨਸਕ੍ਰੀਨ ਸਕਿਨ ਦੀ ਲਚਕਤਾ ਬਣਾਈ ਰੱਖਦੀ ਹੈ ਅਤੇ ਚਿਹਰੇ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦੀ ਹੈ।
ਚਮੜੀ ਦੇ ਕੈਂਸਰ ਦਾ ਖ਼ਤਰਾ ਘੱਟ ਕਰਨਾ
- ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸਨਸਕ੍ਰੀਨ ਦੀ ਵਰਤੋਂ ਕਰਨ ਨਾਲ ਸਕਿਨ ਦੇ ਕੈਂਸਰ ਵਰਗੀ ਘਾਤਕ ਬਿਮਾਰੀ ਦਾ ਖ਼ਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ।
ਟੈਨਿੰਗ ਅਤੇ ਪਿਗਮੈਂਟੇਸ਼ਨ ਤੋਂ ਰਾਹਤ
- ਇਹ ਧੁੱਪ ਕਾਰਨ ਚਿਹਰੇ 'ਤੇ ਪੈਣ ਵਾਲੇ ਕਾਲੇ ਧੱਬਿਆਂ, ਛਾਈਆਂ ਅਤੇ ਚਮੜੀ ਦੇ ਕਾਲੇਪਨ ਨੂੰ ਰੋਕ ਕੇ ਰੰਗ ਨੂੰ ਇਕਸਾਰ ਰੱਖਦੀ ਹੈ।
ਮਾਹਿਰਾਂ ਵੱਲੋਂ ਜ਼ਰੂਰੀ ਸਲਾਹਾਂ :-
ਘਰ ਦੇ ਅੰਦਰ ਵੀ ਲਗਾਓ
- ਚਾਹੇ ਅਸਮਾਨ 'ਚ ਬੱਦਲ ਹੋਣ ਜਾਂ ਤੁਸੀਂ ਘਰ ਦੇ ਅੰਦਰ ਹੋਵੋ, UV ਕਿਰਨਾਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ। ਇਸ ਲਈ ਸਨਸਕ੍ਰੀਨ ਰੋਜ਼ਾਨਾ ਲਗਾਉਣੀ ਚਾਹੀਦੀ ਹੈ।
ਸਹੀ ਚੋਣ
- ਹਮੇਸ਼ਾ ਆਪਣੀ ਸਕਿਨ ਦੇ ਹਿਸਾਬ ਨਾਲ ਘੱਟੋ-ਘੱਟ SPF 30 ਜਾਂ ਉਸ ਤੋਂ ਵੱਧ ਵਾਲੀ Broad-Spectrum ਸਨਸਕ੍ਰੀਨ ਦੀ ਚੋਣ ਕਰੋ।
ਸਮੇਂ ਦਾ ਧਿਆਨ
- ਘਰ ਤੋਂ ਬਾਹਰ ਨਿਕਲਣ ਤੋਂ 15-20 ਮਿੰਟ ਪਹਿਲਾਂ ਇਸ ਨੂੰ ਲਗਾਓ ਅਤੇ ਜੇਕਰ ਜ਼ਿਆਦਾ ਸਮਾਂ ਧੁੱਪ 'ਚ ਰਹਿਣਾ ਹੋਵੇ ਤਾਂ ਹਰ 3 ਘੰਟੇ ਬਾਅਦ ਇਸ ਨੂੰ ਦੁਬਾਰਾ ਲਗਾਓ।
ਖੂਬਸੂਰਤ ਅਤੇ ਸਿਹਤਮੰਦ ਸਕਿ ਪਾਉਣ ਲਈ ਮਹਿੰਗੇ ਫੇਸ਼ੀਅਲ ਕਰਵਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਰੋਜ਼ਾਨਾ ਸਨਸਕ੍ਰੀਨ ਲਗਾਉਣ ਦੀ ਆਦਤ ਪਾਓ।
ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
NEXT STORY