ਨਵੀਂ ਦਿੱਲੀ— ਕਿਤੇ ਬਾਹਰ ਜਾਣਾ ਹੋਵੇ ਤਾਂ ਲੜਕੀਆਂ ਨੂੰ ਆਪਣੇ ਪਰਸ ਵਿਚ ਢੇਰ ਸਾਰਾ ਸਾਮਾਨ ਰੱਖਣਾ ਪੈਂਦਾ ਹੈ ਪਰ ਛੋਟਾ-ਛੋਟਾ ਸਾਮਾਨ ਲੋੜ ਦੇ ਸਮੇਂ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਜੇ ਇਸ ਸਾਮਾਨ ਨੂੰ ਪਾਊਚ ਜਾਂ ਫਿਰ ਪੋਟਲੀ ਵਿਚ ਰੱਖਿਆ ਜਾਵੇ ਤਾਂ ਆਸਾਨੀ ਨਾਲ ਮਿਲ ਜਾਂਦਾ ਹੈ। ਤੁਸੀ ਘਰ ਬਹੁਤ ਆਸਾਨੀ ਨਾਲ ਬਿਨਾਂ ਸਿਲਾਈ ਮਸ਼ੀਨ ਦੀ ਮਦਦ ਦੇ ਫੋਮ ਲੈਦਰ ਪਾਊਚ ਬਣਾ ਸਕਦੇ ਹੋ। ਇਹ ਸਵੀਟ ਜਿਹਾ ਪਾਊਚ, ਕਾਲਜ ਅਤੇ ਆਫਿਸ ਜਾਣ ਵਾਲੀਆਂ ਲੜਕੀਆਂ ਦੇ ਬਹੁਤ ਕੰਮ ਆਉਂਦਾ ਹੈ।
ਜ਼ਰੂਰੀ ਸਾਮਾਨ :
- ਫੋਮ ਸ਼ੀਟ
- ਹੋਲ ਪੰਚਰ
- ਕੈਂਚੀ
- ਪੈਨਸਿਲ
- ਰਿਬਨ
- ਬਟਨ
- ਪਲੇਟ
ਇਸ ਤਰ੍ਹਾਂ ਬਣਾਓ ਜਿਊਲਰੀ ਪਾਊਚ
1. ਸਭ ਤੋਂ ਪਹਿਲਾਂ ਫੋਮ ਸ਼ੀਟ ਦੇ ਉੱਪਰ ਪਲੇਟ ਰੱਖ ਕੇ ਪੈਨਸਿਲ ਨਾਲ ਇਸ ਦੇ ਉੱਪਰ ਗੋਲਾਈ ਵਿਚ ਨਿਸ਼ਾਨ ਲਗਾ ਲਓ।
2. ਇਸ ਤੋਂ ਬਾਅਦ ਇਸ ਸ਼ੀਟ ਨੂੰ ਗੋਲਾਈ ਵਿਚ ਲੱਗੇ ਨਿਸ਼ਾਨ ਦੇ ਹਿਸਾਬ ਨਾਲ ਕੱਟ ਲਓ।
3. ਪੰਚਿੰਗ ਮਸ਼ੀਨ ਨਾਲ ਇਸ ਦੇ ਕਿਨਾਰਿਆਂ 'ਤੇ ਥੋੜ੍ਹੀ-ਥੋੜ੍ਹੀ ਦੂਰ 'ਤੇ ਛੇਕ ਕਰਦੇ ਜਾਓ।
4. ਇਨ੍ਹਾਂ ਛੇਕਾਂ ਵਿਚ ਹੁਣ ਰਿਬਨ ਪਰੋ ਦਿਓ ਅਤੇ ਰਿਬਨ ਦੇ ਕਿਨਾਰਿਆਂ 'ਤੇ ਖੂਬਸੂਰਤ ਬਟਨ ਲਗਾਓ। ਇਸ ਨੂੰ ਖਿੱਚ ਕੇ ਬੰਦ ਕਰ ਦਿਓ।
5. ਇਹ ਪੋਟਲੀ ਦਾ ਆਕਾਰ ਲੈ ਲਵੇਗਾ। ਇਸ ਪਾਊਚ 'ਚ ਤੁਸੀਂ ਜਿਊਲਰੀ, ਸਿੱਕੇ ਅਤੇ ਇਸ ਤੋਂ ਇਲਾਵਾ ਛੋਟਾ-ਮੋਟਾ ਲੋੜ ਦਾ ਸਾਮਾਨ ਵੀ ਰੱਖ ਸਕਦੇ ਹੋ।
ਵਿਆਹ ਦੇ ਪਹਿਲੇ ਮਹੀਨੇ ਪਤੀ ਤੋਂ ਕਿਹੜੀਆਂ ਉਮੀਦਾਂ ਰੱਖਦੀਆਂ ਹਨ ਪਤਨੀਆਂ!
NEXT STORY