ਨਵੀਂ ਦਿੱਲੀ— ਘਰ 'ਚ ਪਾਲੇ ਜਾਣ ਵਾਲੇ ਜਾਨਵਰਾਂ 'ਚੋਂ ਬਿੱਲੀ ਸਭ ਤੋਂ ਜ਼ਿਆਦਾ ਕਿਊਟ ਹੁੰਦੀ ਹੈ। ਇਨਸਾਨਾਂ ਲਈ ਦੁਨੀਆਭਰ 'ਚ ਚੰਗੇ ਤੋਂ ਚੰਗੇ ਲਗਜ਼ਰੀ ਹੋਟਲ ਹੈ। ਜਿੱਥੇ ਲੋਕ ਕੁਝ ਪਲ ਸੁਕੂਨ ਦੇ ਗੁਜ਼ਾਰਣ ਲਈ ਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਿੱਲੀਆਂ ਲਈ ਵੀ ਇਕ ਹੋਟਲ ਖੁੱਲ੍ਹਿਆ ਹੈ ਜਿਸ 'ਚ ਉਨ੍ਹਾਂ ਦੀ ਖੂਬ ਖਾਤਰਦਾਰੀ ਕੀਤੀ ਜਾਂਦੀ ਹੈ।
ਇਰਾਕ 'ਚ ਖੁੱਲ੍ਹੇ ਇਸ ਹੋਟਲ ਨੂੰ 22 ਸਾਲ ਦੇ ਵੇਟੇਨਰੀ ਮੈਡਿਸਿਨ ਸਟੂਡੇਂਟ ਨੇ ਖੋਲ੍ਹਿਆ ਹੈ। ਜਿਸ ਦਾ ਨਾਂ ਹੈ ਅਹਿਮਦ ਤੇਹਰ। ਉਨ੍ਹਾਂ ਨੇ ਆਪਣੇ ਹੀ ਘਰ 'ਚ ਇਸ ਹੋਟਲ ਨੂੰ ਬਣਾਇਆ ਹੈ। ਇਕ ਰਾਤ ਲਈ ਬਿੱਲੀਆਂ ਦੇ ਇੱਥੇ ਰੁੱਕਣ ਦਾ ਕਿਰਾਇਆ 5 ਹਜ਼ਾਰ ਇਰਾਕੀ ਦਿਨਾਰ ਹੈ। ਜੋ 4 ਡਾਲਰ ਦੇ ਕਰੀਬ ਹੈ।
ਇੱਥੇ ਬਿੱਲੀਆਂ ਦੇ ਲਈ ਨਰਮ ਗੱਦਿਆਂ ਦਾ ਬਿਸਤਰ ਦੇ ਨਾਲ ਉਨ੍ਹਾਂ ਦੇ ਖਾਣਾ-ਖਾਣ ਦੀਆਂ ਚੀਜ਼ਾਂ ਹੁੰਦੀਆਂ ਹਨ। ਇਸ ਏਸੀ ਹੋਟਲ 'ਚ ਬਿੱਲੀਆਂ ਦੇ ਖੇਡਣ ਤੋਂ ਲੈ ਕੇ ਉਨ੍ਹਾਂ ਦੇ ਘਰ ਵਾਪਸ ਆਉਣ ਦਾ ਪੂਰਾ-ਪੂਰਾ ਇੰਤਜ਼ਾਮ ਹੈ। ਇਸ ਤੋਂ ਇਲਾਵਾ ਬਿੱਲੀਆਂ ਦੀ ਚਿਕਤਿਸਕ ਸੁਵਿਧਾਵਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਜੋ ਲੋਕ ਕੁਝ ਦਿਨਾਂ ਲਈ ਘੁੰਮਣ ਲਈ ਜਾ ਰਹੇ ਹਾਂ ਉਹ ਬਿੱਲੀਆਂ ਨੂੰ ਇੱਥੇ ਛੱਡ ਕੇ ਜਾ ਸਕਦੇ ਹਨ।
ਕੋਕਰੋਚ ਨੂੰ ਘਰ ਤੋਂ ਭਜਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ
NEXT STORY